COVID-19 ਵੈਕਸੀਨ ਦੇ ਟੀਕਿਆਂ ਲਈ ਦਿਲਚਸਪੀ ਦੇ ਪ੍ਰਗਟਾਵੇ ਲਈ ਗੁਪਤਤਾ (ਪ੍ਰਾਈਵੇਸੀ) ਨੋਟਿਸ

ਇਹ ਪਤਾ ਲਗਾਓ ਕਿ ਅਸੀਂ ਇਕੱਠੀ ਕੀਤੀ ਗਈ ਕਿਸੇ ਵੀ ਵਿਅਕਤੀਗਤ ਜਾਣਕਾਰੀ ਦਾ ਪ੍ਰਬੰਧ ਕਿਵੇਂ ਕਰਦੇ ਹਾਂ ਜੇ ਤੁਸੀਂ ਸਾਡੇ ਔਨਲਾਈਨ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਦੀ ਵਰਤੋਂ ਕਰਦੇ ਹੋਏ COVID-19 ਟੀਕਾਕਰਣ ਲਈ ਆਪਣੀ ਦਿਲਚਸਪੀ ਰਜਿਸਟਰ ਕਰਨ ਦੀ ਚੋਣ ਕਰਦੇ ਹੋ।

ਇਹ ਨੋਟਿਸ ਦੱਸਦਾ ਹੈ ਕਿ Privacy Act 1988 (ਪ੍ਰਾਈਵੇਸੀ ਐਕਟ 1988) (ਗੁਪਤਤਾ ਕਾਨੂੰਨ) ਦੇ ਅਧੀਨ ਸਾਡੀ ਜ਼ਿੰਮੇਵਾਰੀ ਦੇ ਅਨੁਸਾਰ, ਅਸੀਂ (ਆਸਟਰੇਲੀਆ ਸਰਕਾਰ ਦਾ ਸਿਹਤ ਵਿਭਾਗ) ਤੁਹਾਡੀ ਨਿੱਜੀ ਜਾਣਕਾਰੀ ਦਾ ਪ੍ਰਬੰਧ ਕਿਵੇਂ ਕਰਦੇ ਹਾਂ, ਜੇ ਤੁਸੀਂ ਸਾਡੇ ਔਨਲਾਈਨ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਦੀ ਵਰਤੋਂ ਕਰਦੇ ਹੋਏ COVID-19 ਟੀਕਾਕਰਣ ਲਈ ਆਪਣੀ ਦਿਲਚਸਪੀ ਰਜਿਸਟਰ ਕਰਨ ਦੀ ਚੋਣ ਕਰਦੇ ਹੋ।

ਜਾਣਕਾਰੀ ਜੋ ਅਸੀਂ ਇਕੱਠੀ ਕਰਦੇ ਹਾਂ

ਅਸੀਂ ਤੁਹਾਡੇ ਬਾਰੇ ਉਹ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ ਜੋ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਨੂੰ ਵਰਤ ਕੇ ਦਰਜ਼ ਕੀਤੀ ਗਈ ਹੈ, ਇਸ ਵਿੱਚ ਸ਼ਾਮਿਲ ਹਨ:

  • ਪਹਿਲਾ ਅਤੇ ਆਖਰੀ ਨਾਮ
  • ਉਮਰ
  • ਰਾਜ ਜਾਂ ਕੇਂਦਰੀ ਪ੍ਰਦੇਸ਼
  • ਪੋਸਟਕੋਡ
  • ਈਮੇਲ ਪਤਾ ਅਤੇ / ਜਾਂ ਮੋਬਾਈਲ ਨੰਬਰ (ਤੁਸੀਂ ਸਾਡੇ ਵਲੋਂ ਤੁਹਾਡੇ ਨਾਲ ਸੰਪਰਕ ਕਰਨ ਦੇ ਢੰਗ ਵਜੋਂ ਇਹ ਜਾਂ ਦੋਨੋਂ ਵੇਰਵੇ ਦਰਜ਼ ਕਰਨ ਦੀ ਚੋਣ ਕਰ ਸਕਦੇ ਹੋ)।

ਅਸੀਂ Vaccine Eligibility Checker (ਟੀਕਾ ਯੋਗਤਾ ਜਾਂਚਕਰਤਾ) ਵਿਚਲੇ ਸਵਾਲਾਂ ਦੇ ਤੁਹਾਡੇ ਜਵਾਬਾਂ ਨੂੰ ਵੀ ਸੂਚਿਤ ਕਰਨ ਦੇ ਉਦੇਸ਼ਾਂ ਲਈ ਰਿਕਾਰਡ ਕਰਾਂਗੇ ਜਦੋਂ ਤੁਹਾਡੇ ਲਈ ਕੋਈ ਮੁਲਾਕਾਤ ਜਾਂ ਟੀਕਾ ਪ੍ਰਾਪਤ ਕਰਨ ਦਾ ਸਹੀ ਸਮਾਂ ਆ ਜਾਵੇਗਾ। ਟੀਕਾ ਯੋਗਤਾ ਜਾਂਚਕਰਤਾ ਦੇ ਅਧੀਨ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ ਇਸ ਬਾਰੇ ਵਧੇਰੇ ਜਾਣਕਾਰੀ Healthdirect’s Privacy Policy (ਹੈਲਥਡਾਇਰੈਕਟ ਦੀ ਗੁਪਤਤਾ ਨੀਤੀ) 'ਤੇ ਦੇਖਿਆ ਜਾ ਸਕਦਾ ਹੈ।

COVID-19 Vaccine and Treatment Strategy, (COVID-19 ਵੈਕਸੀਨ ਅਤੇ ਇਲਾਜ ਦੀ ਰਣਨੀਤੀ) ਦੇ ਇਸ ਪੜਾਅ 'ਤੇ, Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਸਿਰਫ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ। ਜੇ ਤੁਸੀਂ ਕਿਸੇ ਹੋਰ ਵਿਅਕਤੀ ਦੀ ਤਰਫੋਂ ਜਾਣਕਾਰੀ ਜਮ੍ਹਾਂ ਕਰਦੇ ਹੋ, ਤਾਂ ਤੁਸੀਂ ਲਾਜ਼ਮੀ ਤੌਰ 'ਤੇ ਉਨ੍ਹਾਂ ਦੇ ਮਾਪੇ/ਕਾਨੂੰਨੀ ਸਰਪ੍ਰਸਤ ਹੋਣੇ ਚਾਹੀਦੇ ਹੋ ਜਾਂ ਉਨ੍ਹਾਂ ਵਲੋਂ ਅਜਿਹਾ ਕਰਨ ਦੀ ਆਗਿਆ ਲੈਣੀ ਚਾਹੀਦੀ ਹੈ।

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਉਂ ਇਕੱਤਰ ਕਰਦੇ ਹਾਂ

ਅਸੀਂ ਇਸ ਜਾਣਕਾਰੀ ਨੂੰ ਇਕੱਤਰ ਕਰਦੇ ਹਾਂ ਤਾਂ ਜੋ ਅਸੀਂ ਤੁਹਾਨੂੰ ਇਸ ਬਾਰੇ ਸੂਚਿਤ ਕਰ ਸਕੀਏ ਜਦੋਂ ਤੁਸੀਂ ਆਪਣੇ COVID-19 ਟੀਕਾਕਰਣ ਪ੍ਰਾਪਤ ਕਰਨ ਲਈ ਮੁਲਾਕਾਤ ਬੁੱਕ ਕਰਨ ਦੇ ਯੋਗ ਹੋ ਜਾਂ ਤੁਹਾਡੇ ਖੇਤਰ ਵਿਚ COVID-19 ਟੀਕੇ ਦੀ ਉਪਲਬਧਤਾ ਬਾਰੇ ਤੁਹਾਨੂੰ ਸੂਚਿਤ ਕਰਨ ਲਈ। ਅਸੀਂ ਇਹਨਾਂ ਉਦੇਸ਼ਾਂ ਲਈ ਤੁਹਾਡੇ ਨਾਲ ਸੰਪਰਕ ਕਰਨ ਵਾਸਤੇ ਦਿੱਤੇ ਗਏ ਮੋਬਾਈਲ ਨੰਬਰ ਜਾਂ ਈਮੇਲ ਪਤੇ ਦੀ ਵਰਤੋਂ ਕਰਾਂਗੇ। ਜਿੱਥੇ ਤੁਸੀਂ ਈਮੇਲ ਪਤਾ ਪ੍ਰਦਾਨ ਕੀਤਾ ਹੈ, ਤਾਂ ਤੁਹਾਡੇ ਨਾਲ ਸੰਪਰਕ ਕਰਨ ਦਾ ਉਹ ਸਾਡਾ ਤਰਜੀਹਸ਼ੁਦਾ ਤਰੀਕਾ ਹੋਵੇਗਾ।

ਸਾਨੂੰ ਪਤਾ ਲੱਗ ਜਾਵੇਗਾ ਕਿ Vaccine Eligibility Checker (ਟੀਕਾ ਯੋਗਤਾ ਜਾਂਚਕਰਤਾ) ਵਿਚ ਯੋਗਤਾ ਮਾਪਦੰਡਾਂ ਦੇ ਤੁਹਾਡੇ ਜਵਾਬਾਂ ਦੇ ਅਧਾਰ 'ਤੇ ਤੁਹਾਡੇ ਨਾਲ ਕਦੋਂ ਸੰਪਰਕ ਕੀਤਾ ਜਾਵੇ। ਯੋਗਤਾ ਜਾਂਚਕਰਤਾ ਸਾਨੂੰ ਦੱਸਦਾ ਹੈ ਕਿ ਤੁਸੀਂ COVID-19 ਟੀਕਾਕਰਣ ਰਣਨੀਤੀ ਦੇ ਕਿਹੜਾ ਪੜਾਅ ਅੰਦਰ ਆਉਂਦੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ COVID-19 ਟੀਕਾਕਰਣ ਲਈ ਆਪਣੀ ਦਿਲਚਸਪੀ ਰਜਿਸਟਰ ਕਰ ਸਕੋ, ਤੁਹਾਨੂੰ ਪਹਿਲਾਂ ਯੋਗਤਾ ਜਾਂਚਕਰਤਾ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ।

ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸਾ

ਸੂਚਨਾਵਾਂ ਲਈ

ਅਸੀਂ ਤੁਹਾਡੀ ਨਿਜੀ ਸੰਪਰਕ ਜਾਣਕਾਰੀ ਦੀ ਵਰਤੋਂ ਕੇਵਲ ਤੁਹਾਨੂੰ COVID-19 ਟੀਕਾ ਲਗਵਾਉਣ ਲਈ ਮੁਲਾਕਾਤ ਬੁੱਕ ਕਰਨ ਲਈ ਤੁਹਾਡੀ ਯੋਗਤਾ ਬਾਰੇ ਜਾਂ ਤੁਹਾਡੇ ਇਲਾਕੇ ਵਿੱਚ ਵੈਕਸੀਨ ਟੀਕੇ ਦੀ ਉਪਲਬਧਤਾ ਬਾਰੇ ਤੁਹਾਨੂੰ ਸੂਚਿਤ ਕਰਨ ਲਈ ਕਰਾਂਗੇ। ਇਸ ਵਿੱਚ ਉਹ ਸਥਿਤੀਆਂ ਸ਼ਾਮਲ ਹੋ ਸਕਦੀਆਂ ਹਨ ਜਿੱਥੇ ਤੁਸੀਂ ਹੁਣ ਟੀਕਾ ਪ੍ਰਾਪਤ ਕਰਨ ਲਈ ਮੁਲਾਕਾਤ ਬੁੱਕ ਕਰਨ ਦੇ ਯੋਗ ਹੋ ਜਾਂ ਜਿੱਥੇ ਤੁਹਾਡੇ ਨਾਮਜ਼ਦ ਕੀਤੇ ਗਏ ਡਾਕ ਕੋਡ ਦੇ ਨੇੜੇ ਵਧੇਰੇ ਟੀਕੇ ਜਾਂ ਟੀਕਾਕਰਨ ਸੇਵਾਵਾਂ ਉਪਲਬਧ ਹੋ ਗਈਆਂ ਹਨ।

ਅਸੀਂ ਇਹ ਯਕੀਨੀ ਬਣਾਉਣ ਲਈ ਸੂਚਨਾ ਪ੍ਰਦਾਤਿਆਂ ਦਾ ਮੁਲਾਂਕਣ ਕੀਤਾ ਹੈ ਕਿ ਉਨ੍ਹਾਂ ਕੋਲ ਸਖਤ ਗੁਪਤਤਾ ਅਤੇ ਡੈਟਾ ਸੁਰੱਖਿਆ ਨੀਤੀ ਹੈ, ਜੋ ਸਾਡੀ ਤਰਫੋਂ ਤੁਹਾਡੇ ਨਾਲ ਸੰਪਰਕ ਕਰਨਗੇ। ਅਸੀਂ ਉਨ੍ਹਾਂ ਨਾਲ ਤੁਹਾਡੇ ਵੇਰਵੇ ਸਾਂਝੇ ਕਰਾਂਗੇ। ਉਹ ਸਿਰਫ ਇਸ ਉਦੇਸ਼ ਲਈ ਹੀ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਅਸੀਂ ਤੁਹਾਡੇ ਨਾਲ ਸੰਪਰਕ ਕਰਨ ਲਈ ਪਹਿਲਾਂ ਵੀ ‘ਆਸਟਰੇਲੀਅਨ ਗੌਰਮਿੰਟ ਡਿਜੀਟਲ ਟਰਾਂਸਫੋਰਮੈਂਸਨ ਏਜੰਸੀ (DTA)’ ਦੇ ਸੂਚਨਾ ਪਲੇਟਫਾਰਮ ‘ਨੋਟੀਫ਼ਾਈ’ ਦੀ ਵਰਤੋਂ ਕੀਤੀ ਹੈ। ਨੋਟੀਫ਼ਾਈ ਇੱਕ ਔਨਲਾਈਨ ਸੂਚਨਾ ਸੇਵਾ ਹੈ ਜੋ ਸਰਕਾਰੀ ਅਦਾਰਿਆਂ ਨੂੰ ਈਮੇਲਾਂ ਅਤੇ ਟੈਕਸਟ ਸੰਦੇਸ਼ ਭੇਜਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਅਸੀਂ ਇਸ ਗੱਲ ਦਾ ਪ੍ਰਬੰਧ ਕਰਾਂਗੇ ਕਿ ਤੁਹਾਨੂੰ ‘ਨੋਟੀਫ਼ਾਈ’ ਰਾਹੀਂ ਕਦੋਂ ਅਤੇ ਕਿਵੇਂ ਸੰਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਆਸਟਰੇਲੀਆ ਦੀ ਸਰਕਾਰ ਦੀ ਇਕਾਈ ਹੋਣ ਦੇ ਨਾਤੇ, DTA ਨੂੰ ਪ੍ਰਾਈਵੇਸੀ ਕਾਨੂੰਨ ਦੀ ਪਾਲਣਾ ਲਾਜ਼ਮੀ ਤੌਰ 'ਤੇ ਕਰਨੀ ਚਾਹੀਦੀ ਹੈ। ‘ਨੋਟੀਫ਼ਾਈ’ ਲਈ ਉਨ੍ਹਾਂ ਦਾ ਗੁਪਤਤਾ ਬਿਆਨ ਉਨ੍ਹਾਂ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ। DTA ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਸਖਤ ਸੁਰੱਖਿਆ ਪ੍ਰਬੰਧ ਮੌਜੂਦ ਹਨ।

ਭਵਿੱਖ ਵਿੱਚ, ਅਸੀਂ ਤੁਹਾਡੇ ਨਾਲ ਸੰਪਰਕ ਕਰਨ ਲਈ Amazon Web Services (ਐਮਾਜ਼ਾਨ ਵੈਬ ਸਰਵਿਸਿਜ਼) (AWS) ‘ਪਿੰਨਪੁਆਇੰਟ’ ਸੂਚਨਾ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਾਂ। ‘ਪਿੰਨਪੁਆਇੰਟ’ ਇੱਕ ਔਨਲਾਈਨ ਸੂਚਨਾ ਸੇਵਾ ਹੈ ਜੋ ਸਰਕਾਰੀ ਸੰਸਥਾਵਾਂ ਨੂੰ ਈਮੇਲ ਅਤੇ ਟੈਕਸਟ ਸੁਨੇਹੇ ਭੇਜਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਅਸੀਂ ਪ੍ਰਬੰਧ ਕਰਾਂਗੇ ਕਿ 'ਪਿੰਨਪੁਆਇੰਟ' ਰਾਹੀ ਸੁਨੇਹੇ ਤੁਹਾਨੂੰ ਕਦੋਂ ਅਤੇ ਕਿਵੇਂ ਭੇਜੇ ਜਾਂਦੇ ਹਨ। AWS ਕੋਲ ਸਖ਼ਤ ਗੁਪਤਤਾ ਅਤੇ ਡੈਟਾ ਸੁਰੱਖਿਆ ਦੇ ਉਪਾਅ ਹਨ ਅਤੇ AWS ਗੁਪਤਤਾ ਨੋਟਿਸ ਉਨ੍ਹਾਂ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਕਿਸੇ ਇੱਕ 'ਨੋਟੀਫ਼ਾਈ' ਜਾਂ 'ਪਿੰਨਪੁਆਇੰਟ' ਦੁਆਰਾ ਕੋਈ ਸੂਚਨਾ ਭੇਜਣ ਲਈ, ਤੁਹਾਡਾ ਡੈਟਾ (ਨਿੱਜੀ ਜਾਣਕਾਰੀ ਸਮੇਤ) ਸਭ ਤੋਂ ਪਹਿਲਾਂ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਤੋਂ ਸਾਡੇ ਐਂਟਰਪ੍ਰਾਈਜ਼ ਡੈਟਾ ਵੇਅਰਹਾਊਸ (EDW) ਨੂੰ ਤਬਦੀਲ ਕੀਤਾ ਜਾਵੇਗਾ। EDW ਇੱਕ ਸਥਾਪਤ ਪਲੇਟਫਾਰਮ ਹੈ ਜੋ Health ਦੇ ਡੈਟੇ ਦੀ ਸੰਭਾਲ ਦਾ ਸਮਰਥਨ ਆਸਟਰੇਲੀਆ ਦੇ ਅੰਦਰ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਕਰਦਾ ਹੈ। ਪਛਾਣਯੋਗ ਜਾਣਕਾਰੀ ਤੱਕ ਪਹੁੰਚ ਸਿਰਫ ਡੈਟੇ ਦੀ ਸਫਾਈ (ਜਿਵੇਂ ਕਿ ਡੁਪਲਿਕੇਟ ਐਂਟਰੀਆਂ ਦੀ ਪਛਾਣ ਕਰਨ) ਅਤੇ ਸੂਚਨਾਵਾਂ ਲਈ ਫਾਈਲਾਂ ਦੀ ਤਿਆਰੀ ਕਰਨ ਲਈ Health ਦੇ ਮਨਜ਼ੂਰਸ਼ੁਦਾ ਤਕਨੀਕੀ ਕਰਮਚਾਰੀਆਂ ਤੱਕ ਸੀਮਿਤ ਹੈ।

ਅਸੀਂ ਈ-ਮੇਲ ਜਾਂ SMS (ਟੈਕਸਟ ਸੰਦੇਸ਼) ਰਾਹੀਂ ਸੰਦੇਸ਼ ਭੇਜਣ ਲਈ ਸੂਚਨਾ ਪਲੇਟਫਾਰਮ 'ਤੇ ਸੰਪਰਕ ਵੇਰਵਿਆਂ ਨੂੰ ਲੋਡ ਕਰਨ ਲਈ EDW ਦੀ ਵਰਤੋਂ ਕਰਦੇ ਹਾਂ ।

ਜੇ, ਭਵਿੱਖ ਵਿੱਚ, ਸਾਨੂੰ ਕਿਸੇ ਹੋਰ ਸੂਚਨਾ ਪ੍ਰਦਾਤਾ ਨਾਲ ਇਕਰਾਰਨਾਮਾ ਕਰਨ ਦੀ ਜ਼ਰੂਰਤ ਪੈਂਦੀ ਹੈ, ਤਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਕਿਸੇ ਅਜਿਹੇ ਸੂਚਨਾ ਪ੍ਰਦਾਤਾ ਨੂੰ ਕੰਮ ਉੱਤੇ ਲਗਾਵਾਂਗੇ ਜੋ ਇਸੇ ਤਰਾਂ ਦੀ ਹੀ ਮਜ਼ਬੂਤ ​​ਗੁਪਤਤਾ ਅਤੇ ਡੈਟਾ ਸੁਰੱਖਿਆ ਉਪਾਅ ਦਿੰਦਾ ਹੋਵੇ, ਜੋ ਸਾਡੀ ਤਰਫੋਂ ਤੁਹਾਡੇ ਨਾਲ ਸੰਪਰਕ ਕਰੇਗਾ। ਅਸੀਂ ਉਨ੍ਹਾਂ ਨਾਲ ਤੁਹਾਡੇ ਵੇਰਵੇ ਸਾਂਝੇ ਕਰਾਂਗੇ। ਉਹ ਸਿਰਫ ਇਸ ਉਦੇਸ਼ ਲਈ ਹੀ ਤੁਹਾਡੀ ਜਾਣਕਾਰੀ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਨਿਗਰਾਨੀ ਅਤੇ ਰਿਪੋਰਟ ਕਰਨ ਲਈ

ਅਸੀਂ EDW ਵਿਚਲੇ ਡੈਟੇ ਦੀ ਵਰਤੋਂ COVID-19 ਟੀਕਾ ਲੋਕਾਂ ਨੂੰ ਲਗਾਉਣ ਦੀ ਸਾਡੀ ਨਿਗਰਾਨੀ ਨੂੰ ਸਹਾਇਤਾ ਕਰਨ ਲਈ ਗ਼ੈਰ-ਪਛਾਣਯੋਗ ਸਮੁੱਚੀਆਂ ਰਿਪੋਰਟਾਂ ਤਿਆਰ ਕਰਨ ਲਈ ਕਰਾਂਗੇ। ਤੁਹਾਡੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੀ ਇਹਨਾਂ ਰਿਪੋਰਟਾਂ ਤੱਕ ਪਹੁੰਚ ਹੋਵੇਗੀ ਤਾਂ ਜੋ ਉਹ ਤੁਹਾਡੇ ਖੇਤਰ ਵਿੱਚ COVID-19 ਟੀਕੇ ਲਈ ਉਪਲਬਧ ਸਟਾਕ ਦੇ ਹਿਸਾਬ ਨਾਲ ਮੰਗ ਦੇ ਪੱਧਰਾਂ ਦੀ ਨਿਗਰਾਨੀ ਕਰ ਸਕਣ। ਅਸੀਂ ਇਸ ਉਦੇਸ਼ ਲਈ ਤੁਹਾਡੇ ਡੈਟੇ ਨੂੰ ਸਾਡੀ Vaccine Data Solution (ਵੈਕਸੀਨ ਡੈਟਾ ਸੋਲਿਊਸ਼ਨ) (ਡੈਟਾ ਸੋਲਿਊਸ਼ਨ) ਵਿੱਚ ਸ਼ਾਮਲ ਕਰ ਸਕਦੇ ਹਾਂ। ਡੈਟਾ ਸੋਲਿਊਸ਼ਨ COVID-19 ਟੀਕਿਆਂ ਦੀ ਨਿਗਰਾਨੀ ਰੱਖਣ ਅਤੇ ਏਧਰ ਓਧਰ ਲਿਜਾਣ (ਲੌਜਿਸਟਿਕਸ) ਲਈ ਇੱਕ ਸੌਫਟਵੇਅਰ ਹੱਲ ਹੈ। ਇਹ ਟੀਕਿਆਂ ਨੂੰ ਲੋਕਾਂ ਨੂੰ ਲਗਾਉਣ ਬਾਰੇ ਨਾ ਪਛਾਣ ਕੀਤੀ ਜਾ ਸਕਣ ਵਾਲੀ ਜਾਣਕਾਰੀ ਦੀ ਰਿਪੋਰਟ ਤਿਆਰ ਕਰੇਗਾ।

ਤੁਹਾਡੇ ਵੇਰਵੇ ਤੁਹਾਡੇ ਟੀਕਾ ਪ੍ਰਦਾਤਾ ਨੂੰ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਤੋਂ ਨਹੀਂ ਦੱਸੇ ਜਾਣਗੇ। ਇਹ ਸਮਝਣ ਲਈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੇ ਅਤੇ ਸੰਭਾਲਦੇ ਹਾਂ ਜਦੋਂ ਤੁਸੀਂ COVID-19 ਟੀਕਾਕਰਣ ਲਗਵਾਉਂਦੇ ਹੋ, ਕਿਰਪਾ ਕਰਕੇ Privacy Notice for COVID-19 Vaccines (COVID-19 ਟੀਕਿਆਂ ਲਈ ਸਾਡਾ ਪ੍ਰਾਈਵੇਸੀ ਨੋਟਿਸ) ਵੇਖੋ।

ਸੂਚਨਾ ਭੇਜੇ ਜਾਣ ਤੋਂ ਬਾਹਰ ਨਿਕਲਣਾ

ਇਕ ਵਾਰ ਸਾਡੇ ਵੱਲੋਂ ਕੋਈ ਸੂਚਨਾ ਪ੍ਰਾਪਤ ਕਰਨ ਤੋਂ ਬਾਅਦ ਜੇਕਰ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ, ਤਾਂ ਤੁਸੀਂ ਅਗਲੇ ਸੰਦੇਸ਼ਾਂ ਪ੍ਰਾਪਤ ਕਰਨ ਤੋਂ ਬਾਹਰ ਨਿਕਲਣ ਯੋਗ ਹੋ।

ਸੰਦੇਸ਼ਾਂ ਨੂੰ ਨਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀ ਈਮੇਲ ਜਾਂ SMS (ਟੈਕਸਟ ਸੁਨੇਹੇ) ਦਾ ਜਵਾਬ ਦੇਣਾ ਪਵੇਗਾ। ਅਸੀਂ ਇਹ ਯਕੀਨੀ ਬਣਾਵਾਂਗੇ ਕਿ EDW 'ਤੇ ਸਾਡੇ ਡੈਟਾ ਸਟੋਰ ਵਿੱਚ ਇਹ ਨਜ਼ਰ ਆਉਂਦਾ ਹੈ। ਅਸੀਂ ਤੁਹਾਡੀ ਜਾਣਕਾਰੀ ਨੂੰ EDW ਵਿਚ ਬਰਕਰਾਰ ਰੱਖਾਂਗੇ ਪਰ ਦੁਬਾਰਾ ਤੁਹਾਡੇ ਨਾਲ ਸੰਪਰਕ ਨਹੀਂ ਕਰਾਂਗੇ।

ਤੁਹਾਡੀ ਜਾਣਕਾਰੀ ਕਿਵੇਂ ਸੰਭਾਲੀ ਜਾਂਦੀ ਹੈ

ਜਦੋਂ ਤੁਸੀਂ ਆਪਣੀ ਦਿਲਚਸਪੀ ਰਜਿਸਟਰ ਕਰਦੇ ਹੋ, ਤਾਂ ਤੁਹਾਡਾ ਡੈਟਾ AWS ਦੁਆਰਾ ਪ੍ਰਦਾਨ ਕੀਤੀਆਂ ਸੁਰੱਖਿਅਤ ਕਲਾਊਡ ਸੇਵਾਵਾਂ ਵਿੱਚ ਸਟੋਰ ਕੀਤਾ ਜਾਵੇਗਾ। Vaccine Data Solution (ਵੈਕਸੀਨ ਡੈਟਾ ਸੋਲਿਊਸ਼ਨ) ਵੀ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਦਾ ਹੈ। ਸਾਡਾ ਸਾਥੀ ਜੋ ਉਨ੍ਹਾਂ ਕਲਾਊਡ ਸੇਵਾਵਾਂ ਦਾ ਪ੍ਰਬੰਧ ਕਰਦਾ ਹੈ ਉਹਨਾਂ ਨੂੰ ਗੁਪਤਤਾ ਅਤੇ ਡੈਟਾ ਸੁਰੱਖਿਆ ਲਈ ਸਾਡੀਆਂ ਸ਼ਰਤਾਂ ਨੂੰ ਲਾਜ਼ਮੀ ਪੂਰਾ ਕਰਦੇ ਹੋਣਾ ਚਾਹੀਦਾ ਹੈ। ਇਸ ਵਿੱਚ ਪ੍ਰਾਈਵੇਸੀ ਕਾਨੂੰਨ ਦੀ ਪਾਲਣਾ ਕਰਨਾ ਅਤੇ ਡੈਟੇ ਦੀ ਦੁਰਵਰਤੋਂ, ਨੁਕਸਾਨ, ਭ੍ਰਿਸ਼ਟਾਚਾਰ ਅਤੇ ਅਣਅਧਿਕਾਰਤ ਪਹੁੰਚ ਜਾਂ ਖੁਲਾਸੇ ਤੋਂ ਬਚਾਉਣਾ ਸ਼ਾਮਲ ਹੈ।

Register Your Interest ਪਲੇਟਫਾਰਮ ਪ੍ਰਬੰਧਿਤ ਅਤੇ ਸੰਚਾਲਿਤ ਕਰਨ ਲਈ ਜ਼ਿੰਮੇਵਾਰ ਸਾਡੇ ICT ਸੇਵਾ ਪ੍ਰਦਾਤਾ ਵੀ ਇਸ ਸਿਸਟਮ ਦੇ ਰੱਖ-ਰਖਾਅ ਅਤੇ ਅਪਗ੍ਰੇਡ ਉਦੇਸ਼ਾਂ ਲਈ ਤੁਹਾਡੇ ਵੇਰਵਿਆਂ ਤਕ ਪਹੁੰਚ ਪ੍ਰਾਪਤ ਕਰ ਸਕਦੇ ਹਨ, ਪਰ ਉਹਨਾਂ ਨੂੰ ਨਿੱਜਤਾ, ਗੁਪਤਤਾ ਅਤੇ ਸੁਰੱਖਿਆ ਲਈ ਸਾਡੀਆਂ ਸਖ਼ਤ ਸ਼ਰਤਾਂ ਨੂੰ ਲਾਜ਼ਮੀ ਪੂਰਾ ਕਰਨਾ ਚਾਹੀਦਾ ਹੈ।

ਸਾਡੇ EDW ਵਿੱਚ ਰੱਖੀ ਗਈ ਜਾਣਕਾਰੀ ਨੂੰ ਸਾਡੀ ਸਖ਼ਤ ਗੁਪਤਤਾ ਅਤੇ ਸੁਰੱਖਿਆ ਪ੍ਰੋਟੋਕੋਲ ਦੇ ਅਧੀਨ ਪ੍ਰਬੰਧਿਤ ਕੀਤਾ ਜਾਂਦਾ ਹੈ। ਅਸੀਂ ਇਸ ਜਾਣਕਾਰੀ ਨੂੰ ਕਾਨੂੰਨ ਦੁਆਰਾ ਜ਼ਰੂਰਤ ਅਨੁਸਾਰ ਬਰਕਰਾਰ ਰੱਖਾਂਗੇ।

ਨੋਟੀਫ਼ਾਈ ਵਿੱਚ ਸੰਭਾਲ

ਜੇ ਅਸੀਂ ਤੁਹਾਨੂੰ 'ਨੋਟੀਫ਼ਾਈ' ਦੁਆਰਾ ਕੋਈ ਸੁਨੇਹਾ ਭੇਜਦੇ ਹਾਂ, ਤਾਂ ਤੁਹਾਡੀ ਨਿੱਜੀ ਜਾਣਕਾਰੀ, ਜਿਸ ਵਿੱਚ ਤੁਹਾਡਾ ਮੋਬਾਈਲ ਨੰਬਰ ਅਤੇ ਈਮੇਲ ਪਤਾ ਸ਼ਾਮਲ ਹੈ, ਨੂੰ ਕਿਸੇ ਤਕਨੀਕੀ ਮੁੱਦਿਆਂ ਜਿੰਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ, ਦੇ ਮਾਮਲੇ ਵਿੱਚ 'ਨੋਟੀਫ਼ਾਈ' ਪਲੇਟਫਾਰਮ ਵਿੱਚ ਅਸਥਾਈ ਤੌਰ 'ਤੇ 7 ਦਿਨਾਂ ਲਈ ਰੱਖਿਆ ਜਾਵੇਗਾ। 7 ਦਿਨਾਂ ਬਾਅਦ, ਤੁਹਾਡੀ ਜਾਣਕਾਰੀ ਆਪਣੇ ਆਪ 'ਨੋਟੀਫ਼ਾਈ' ਤੋਂ ਹਟਾ ਦਿੱਤੀ ਜਾਂਦੀ ਹੈ।

ਦੂਰਸੰਚਾਰ (ਦੂਰਸੰਚਾਰ ਅਤੇ ਪਹੁੰਚ) ਕਾਨੂੰਨ 1979 ਦੇ ਅਨੁਸਾਰ ਦੂਰਸੰਚਾਰ ਪ੍ਰਦਾਤਾ ਦੁਆਰਾ ਮੈਟਾਡੈਟਾ ਬਰਕਰਾਰ ਰੱਖਿਆ ਜਾਏਗਾ।

ਪਿੰਨਪੁਆਇੰਟ ਵਿੱਚ ਸੰਭਾਲ

ਜੇ ਅਸੀਂ ਤੁਹਾਨੂੰ 'ਪਿੰਨਪੁਆਇੰਟ' ਰਾਹੀਂ ਸੁਨੇਹਾ ਭੇਜਦੇ ਹਾਂ, ਤਾਂ ਤੁਹਾਡੀ ਨਿੱਜੀ ਜਾਣਕਾਰੀ, ਜਿਸ ਵਿੱਚ ਤੁਹਾਡਾ ਮੋਬਾਈਲ ਨੰਬਰ ਅਤੇ ਈਮੇਲ ਪਤਾ ਸ਼ਾਮਲ ਹੈ, Health ਖਾਤੇ ਵਿੱਚ 'ਪਿੰਨਪੁਆਇੰਟ' ਪਲੇਟਫਾਰਮ ਵਿੱਚ ਰੱਖੀ ਜਾਏਗੀ। ਇਕ ਵਾਰ ਜਦੋਂ ਅਸੀਂ ਇਹ ਯਕੀਨੀ ਬਣਾ ਲੈਂਦੇ ਹਾਂ ਕਿ ਕੋਈ ਤਕਨੀਕੀ ਸਮੱਸਿਆਵਾਂ ਹੱਲ ਕਰਨ ਵਾਲੀਆਂ ਨਹੀਂ ਹਨ, ਤਾਂ ਅਸੀਂ 7 ਦਿਨਾਂ ਬਾਅਦ ਇਸ ਜਾਣਕਾਰੀ ਨੂੰ ਮਿਟਾ ਦੇਵਾਂਗੇ। ਜਾਂ

ਵੈੱਬਸਾਈਟ ਵਿਸ਼ਲੇਸ਼ਣ

ਜਦੋਂ ਤੁਸੀਂ ਸਾਡਾ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਵਰਤਦੇ ਹੋ, ਤਾਂ ਅਸੀਂ ਸਾਡੇ ਅਤੇ ਤੀਜੀ ਧਿਰ ਦੁਆਰਾ ਬਣਾਏ ਕੂਕੀਜ਼ (ਤੁਹਾਡੀ ਡਿਵਾਈਸ 'ਤੇ ਸੰਭਾਲੀਆਂ ਜਾਣ ਵਾਲੀਆਂ ਛੋਟੀਆਂ ਫਾਈਲਾਂ) ਦੀ ਵਰਤੋਂ ਕਰਦੇ ਹਾਂ। ਕੂਕੀਜ਼ ਸਾਨੂੰ ਵਿਅਕਤੀਗਤ ਵੈੱਬ ਵਰਤਣ ਵਾਲੇ ਦੀ ਪਛਾਣ ਕਰਨ ਦੀ ਆਗਿਆ ਦਿੰਦੀਆਂ ਹਨ ਜਦੋਂ ਉਹ ਸਾਡੀ ਵੈੱਬਸਾਈਟ ਨੂੰ ਵੇਖਦੇ ਹਨ। ਇਹ ਕੂਕੀਜ਼ ਤੁਹਾਡੇ ਬ੍ਰਾਊਜ਼ਰ ਜਾਂ ਡਿਵਾਈਸ ਦੀ ਪਛਾਣ ਕਰਦੀਆਂ ਹਨ, ਵਿਅਕਤੀਗਤ ਤੌਰ 'ਤੇ ਤੁਹਾਡੀ ਪਛਾਣ ਨਹੀਂ ਕਰਦੀਆਂ ਹਨ। ਸਾਡੀ ਵੈੱਬਸਾਈਟ ਦੁਆਰਾ ਵਰਤੇ ਜਾਣ ਵਾਲੇ ਇਨ੍ਹਾਂ ਕੂਕੀਜ਼ ਦੇ ਅੰਦਰ ਕੋਈ ਨਿਜੀ ਜਾਣਕਾਰੀ ਸਟੋਰ ਨਹੀਂ ਕੀਤੀ ਜਾਂਦੀ ਹੈ। ਇਕੱਠੀ ਕੀਤੀ ਜਾਣਕਾਰੀ ਵਿੱਚ ਸ਼ਾਮਲ ਹਨ:

  • ਤੁਹਾਡਾ ਸਰਵਰ ਅਤੇ IP ਪਤਾ;
  • ਚੋਟੀ ਦੇ ਪੱਧਰ ਦਾ ਡੋਮੇਨ ਨਾਮ (ਉਦਾਹਰਣ ਲਈ .gov, .com, .edu, .au);
  • ਵਰਤੇ ਗਏ ਬ੍ਰਾਊਜ਼ਰ ਦੀ ਕਿਸਮ;
  • ਤਾਰੀਖ਼ ਅਤੇ ਸਮਾਂ ਜਦੋਂ ਤੁਸੀਂ ਵੈੱਬਸਾਈਟ 'ਤੇ ਪਹੁੰਚ ਕੀਤੀ ਸੀ;
  • ਤੁਸੀਂ ਸਾਡੀ ਵੈੱਬਸਾਈਟ ਨਾਲ ਕਿਵੇਂ ਰਾਬਤਾ ਕੀਤਾ; ਅਤੇ
  • ਪਿਛਲੀ ਵੈੱਬਸਾਈਟ ਜਿੱਥੇ ਤੁਸੀਂ ਗਏ ਸੀ।

ਅਸੀਂ ਉਪਰੋਕਤ ਜਾਣਕਾਰੀ ਨੂੰ ਇਹ ਸਮਝਣ ਲਈ ਵਰਤਦੇ ਹਾਂ ਕਿ ਸਾਡੀਆਂ ਵੈੱਬਸਾਈਟਾਂ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਇਹ ਸਾਡੀਆਂ ਵੈੱਬਸਾਈਟਾਂ ਨੂੰ ਬਿਹਤਰ ਬਣਾਉਣ ਅਤੇ ਤੁਹਾਨੂੰ ਇਕ ਵਧੀਆ ਤਜ਼ੁਰਬਾ ਪ੍ਰਦਾਨ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ। ਕੂਕੀਜ਼ ਦੁਆਰਾ ਤਿਆਰ ਕੀਤੀ ਗਈ ਜਾਣਕਾਰੀ ਨੂੰ ਗੂਗਲ ਦੁਆਰਾ ਸੰਚਾਰਿਤ ਅਤੇ ਸੰਭਾਲਿਆ ਜਾ ਸਕਦਾ ਹੈ, ਜੋ ਇਸ ਜਾਣਕਾਰੀ ਦੀ ਵਰਤੋਂ ਸਾਡੇ ਲਈ ਵੈੱਬਸਾਈਟ ਗਤੀਵਿਧੀ 'ਤੇ ਰਿਪੋਰਟਾਂ ਨੂੰ ਇਕੱਠਾ ਕਰਨ ਦੇ ਉਦੇਸ਼ ਲਈ ਕਰ ਸਕਦੇ ਹਨ (ਜਾਂ ਸਾਡੀ ਤਰਫੋਂ ਕੰਮ ਕਰਨ ਲਈ ਰੱਖੀਆਂ ਮਸ਼ਹੂਰੀ ਕਰਨ ਵਾਲੀਆਂ ਏਜੰਸੀਆਂ)। ਜਨਸੰਖਿਆ ਸੰਬੰਧੀ ਅਤੇ ਦਿਲਚਸਪੀ ਦੀਆਂ ਰਿਪੋਰਟਾਂ ਤੁਹਾਡੀ ਉਮਰ, ਲਿੰਗ ਅਤੇ ਸਥਾਨ ਵਰਗੀਆਂ ਵਿਸ਼ੇਸ਼ਤਾਵਾਂ ਸਮੇਤ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹ ਰਿਪੋਰਟਾਂ ਤੁਹਾਨੂੰ ਨਿੱਜੀ ਤੌਰ 'ਤੇ ਪਛਾਣ ਨਹੀਂ ਸਕਦੀਆਂ ਹਨ।

ਤੁਸੀਂ ਸਾਡੀ website privacy policy (ਵੈੱਬਸਾਈਟ ਦੀ ਗੁਪਤਤਾ ਨੀਤੀ) 'ਤੇ ਕੂਕੀਜ਼ ਦੀ ਵਰਤੋਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਤੁਸੀਂ ਆਪਣੀ ਜਾਣਕਾਰੀ ਤੱਕ ਕਿਵੇਂ ਪਹੁੰਚ ਸਕਦੇ ਹੋ ਜਾਂ ਸਹੀ ਕਰ ਸਕਦੇ ਹੋ

ਇਸ ਸਮੇਂ, ਜੇ ਤੁਸੀਂ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ 'ਤੇ ਗਲਤ ਵੇਰਵੇ ਦਰਜ਼ ਕਰ ਦਿੰਦੇ ਹੋ, ਜਾਂ ਜੇ ਤੁਹਾਡੇ ਵੇਰਵੇ ਦਰਜ਼ ਕਰਨ ਤੋਂ ਬਾਅਦ ਬਦਲ ਜਾਂਦੇ ਹਨ, ਤਾਂ ਤੁਸੀਂ ਸਹੀ ਵੇਰਵਿਆਂ ਦੀ ਵਰਤੋਂ ਕਰਕੇ ਆਪਣੀ ਦਿਲਚਸਪੀ ਦੁਬਾਰਾ ਰਜਿਸਟਰ ਕਰ ਸਕਦੇ ਹੋ। Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਵਿਚ ਰਜਿਸਟਰ ਹਰ ਇੰਦਰਾਜ (ਐਂਟਰੀ) ਲਈ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਇਸ ਲਈ, ਤੁਹਾਡੇ ਲਈ ਇਹ ਜਾਂਚ ਕਰਨਾ ਮਹੱਤਵਪੂਰਨ ਹੋਵੇਗਾ ਕਿ ਮੁਲਾਕਾਤ ਬੁੱਕ ਕਰਨ ਲਈ ਜੋ ਸੂਚਨਾ ਪ੍ਰਾਪਤ ਹੁੰਦੀ ਹੈ ਉਹ ਸਹੀ ਦਰਜ਼ ਕੀਤੇ ਵੇਰਵਿਆਂ ਦੇ ਅਧਾਰ 'ਤੇ ਪ੍ਰਾਪਤ ਹੋਈ ਸੂਚਨਾ ਹੈ।

ਜੇ Register Your Interest (ਆਪਣੀ ਦਿਲਚਸਪੀ ਰਜਿਸਟਰ ਕਰੋ) ਪਲੇਟਫਾਰਮ ਵਿੱਚ ਗਲਤ ਵੇਰਵੇ ਦਰਜ਼ ਕੀਤੇ ਗਏ ਹਨ, ਤਾਂ ਅਸੀਂ ਇਸ ਸਮੇਂ ਗਲਤ ਵੇਰਵਿਆਂ ਦੇ ਅਧਾਰ 'ਤੇ ਤੁਹਾਨੂੰ ਸੂਚਨਾ ਪ੍ਰਾਪਤ ਕਰਨ ਤੋਂ ਰੋਕਣ ਦੇ ਯੋਗ ਨਹੀਂ ਹਾਂ। ਜੇ ਇਹ ਨੀਤੀ ਬਦਲ ਜਾਂਦੀ ਹੈ ਤਾਂ ਅਸੀਂ ਇਸ ਗੁਪਤਤਾ ਨੋਟਿਸ ਨੂੰ ਅਪਡੇਟ ਕਰਾਂਗੇ।

ਚਿੰਤਾਵਾਂ ਅਤੇ ਸ਼ਿਕਾਇਤਾਂ

ਸਾਡੀ privacy policy (ਗੁਪਤਤਾ ਨੀਤੀ) ਦੱਸਦੀ ਹੈ ਕਿ ਜੇ ਤੁਸੀਂ ਸੋਚਦੇ ਹੋ ਕਿ ਅਸੀਂ ਉਲੰਘਣਾ ਕੀਤੀ ਹੈ ਤਾਂ ਤੁਸੀਂ ਕਿਵੇਂ ਸ਼ਿਕਾਇਤ ਕਰ ਸਕਦੇ ਹੋ:

  • ਆਸਟਰੇਲੀਆਈ ਗੁਪਤਤਾ ਸਿਧਾਂਤ; ਜਾਂ
  • ਆਸਟਰੇਲੀਆ ਦੀਆਂ ਸਰਕਾਰੀ ਏਜੰਸੀਆਂ ਦਾ ਪ੍ਰਾਈਵੇਸੀ ਕੋਡ।

privacy policy (ਗੁਪਤਤਾ ਨੀਤੀ) ਇਹ ਵੀ ਦੱਸਦੀ ਹੈ ਕਿ ਅਸੀਂ ਤੁਹਾਡੀ ਸ਼ਿਕਾਇਤ ਦਾ ਪ੍ਰਬੰਧ ਕਿਵੇਂ ਕਰਾਂਗੇ।

ਗੁਪਤਤਾ ਬਾਰੇ ਹੋਰ ਜਾਣਕਾਰੀ

ਅਸੀਂ ਇਹ ਯਕੀਨੀ ਬਨਾਉਣ ਲਈ ਕਦਮ ਚੁੱਕੇ ਹਨ ਕਿ COVID-19 ਟੀਕਾ ਅਤੇ ਇਲਾਜ ਦੀ ਰਣਨੀਤੀ (COVID-19 Vaccine and Treatment Strategy) ਨੂੰ ਲਾਗੂ ਕਰਨਾ ਗੁਪਤਤਾ ਕਾਨੂੰਨ 1988 (Privacy Act 1988) ਅਤੇ ਕਿਸੇ ਹੋਰ ਕਾਨੂੰਨ ਦੀ ਪਾਲਣਾ ਕਰਦਾ ਹੈ ਜੋ ਲੋਕਾਂ ਨੂੰ ਲਗਾਉਣ ਨਾਲ ਸੰਬੰਧਿਤ ਹੈ।

ਸਾਡੇ COVID-19 ਗੁਪਤਤਾ ਪੰਨੇ (COVID-19 Privacy Page) 'ਤੇ COVID 19 ਟੀਕੇ ਦੇ ਲੋਕਾਂ ਨੂੰ ਲਗਾਉਣ ਨਾਲ ਸਬੰਧਤ ਗੁਪਤਤਾ ਮਾਮਲਿਆਂ ਬਾਰੇ ਹੋਰ ਪੜ੍ਹੋ।

ਆਮ ਨਿੱਜਤਾ ਦੇ ਮਾਮਲਿਆਂ ਲਈ, ਸਾਡਾ ਗੁਪਤਤਾ ਸਫਾ (privacy page) ਅਤੇ ਸਾਡੀ ਪੂਰੀ ਗੁਪਤਤਾ ਨੀਤੀ (privacy page) ਵੇਖੋ।

Date last updated:

Help us improve health.gov.au

If you would like a response please use the enquiries form instead.