ਕਿੱਤਾਕਾਰੀ ਸਾਹ ਦੀਆਂ ਬਿਮਾਰੀਆਂ ਬਾਰੇ
ਕਿੱਤਾਕਾਰੀ ਸਾਹ ਦੀਆਂ ਬਿਮਾਰੀਆਂ ਕੰਮ ਨਾਲ ਸਬੰਧਿਤ ਸਮੱਸਿਆਵਾਂ ਹਨ ਜੋ ਉਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ ਜੋ ਤੁਹਾਨੂੰ ਸਾਹ ਲੈਣ ਵਿੱਚ ਮਦਦ ਕਰਦੀਆਂ ਹਨ। ਇਸ ਵਿੱਚ ਤੁਹਾਡੇ ਸਾਹ ਲੈਣ ਦੇ ਰਸਤੇ, ਫ਼ੇਫੜੇ ਅਤੇ ਖੂਨ ਦੀਆਂ ਨਾੜੀਆਂ ਸ਼ਾਮਲ ਹਨ।
ਵਿਸ਼ੇਸ਼ ਖ਼ਤਰੇ ਵਾਲੇ ਉਦਯੋਗਾਂ ਅਤੇ ਕੰਮ ਦੀਆਂ ਜਗ੍ਹਾਵਾਂ ਵਿੱਚ ਸ਼ਾਮਲ ਹਨ:
- ਇਮਾਰਤ ਅਤੇ ਉਸਾਰੀ
- ਬੰਦ ਅਤੇ ਖੁੱਲ੍ਹੇ ਮੂੰਹ ਵਾਲੀਆਂ ਖਾਣਾਂ ਵਿੱਚੋਂ ਖਣਿਜ ਕੱਢਣਾ।
ਰੋਗ ਦਾ ਪਤਾ ਲਗਾਇਆ ਜਾ ਰਿਹਾ ਹੈ
ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕੋਈ ਕਿੱਤਾਕਾਰੀ ਸਾਹ ਦੀ ਬਿਮਾਰੀ ਹੈ, ਤਾਂ ਕਿਰਪਾ ਕਰਕੇ ਡਾਕਟਰੀ ਮੁਲਾਂਕਣ ਵਾਸਤੇ ਆਪਣੇ ਜੀਪੀ (ਡਾਕਟਰ) ਨੂੰ ਮਿਲੋ। ਉਹ ਤੁਹਾਡੇ ਕੰਮ ਦੇ ਇਤਿਹਾਸ ਬਾਰੇ ਪੁੱਛਣਗੇ ਅਤੇ ਤੁਹਾਡੇ ਲੱਛਣਾਂ ਦੀ ਜਾਂਚ ਕਰਨਗੇ।
ਰੋਗ ਦਾ ਪਤਾ ਲਗਾਉਣ ਲਈ, ਤੁਹਾਡਾ ਜੀਪੀ (ਡਾਕਟਰ) ਤੁਹਾਨੂੰ ਕਿਸੇ ਡਾਕਟਰ ਕੋਲ ਭੇਜ ਸਕਦਾ ਹੈ ਜੋ ਇਹਨਾਂ ਵਿੱਚ ਮਾਹਰ ਹੈ:
- ਸਾਹ ਅਤੇ ਨੀਂਦ ਦੀ ਦਵਾਈ
- ਕਿੱਤਾਕਾਰੀ ਅਤੇ ਵਾਤਾਵਰਣਕ ਦਵਾਈ।
ਤੁਹਾਡਾ ਡਾਕਟਰ ਰਜਿਸਟਰੀ ਨੂੰ ਕਦੋਂ ਰਿਪੋਰਟ ਕਰੇਗਾ
ਜੇ ਤੁਹਾਡੇ ਵਿੱਚ 22 ਮਈ 2024 ਨੂੰ ਜਾਂ ਉਸ ਤੋਂ ਬਾਅਦ ਕਿਸੇ ਨਿਰਧਾਰਤ ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਡਾਕਟਰ ਨੂੰ ਕੁਝ ਜਾਣਕਾਰੀ ਦੇਣੀ ਚਾਹੀਦੀ ਹੈ। ਫਿਰ ਤੁਹਾਡਾ ਡਾਕਟਰ ਇਸ ਜਾਣਕਾਰੀ ਦੀ ਰਿਪੋਰਟ ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਰਾਸ਼ਟਰੀ ਰਜਿਸਟਰੀ ਨੂੰ ਕਰੇਗਾ।
ਕੇਵਲ ਕਿੱਤਾਕਾਰੀ ਤੇ ਵਾਤਾਵਰਣ ਦਵਾਈ ਅਤੇ ਸਾਹ ਤੇ ਨੀਂਦ ਦੀ ਦਵਾਈ ਵਾਲੇ ਡਾਕਟਰ ਤੁਹਾਡੀ ਜਾਣਕਾਰੀ ਰਜਿਸਟਰੀ ਨੂੰ ਦੇ ਸਕਦੇ ਹਨ।
ਤੁਹਾਨੂੰ ਕਿਹੜੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ
ਜੇ ਤੁਹਾਡੇ ਵਿੱਚ ਕਿਸੇ ਨਿਰਧਾਰਤ ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਬਾਰੇ ਇਹ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ:
- ਪਛਾਣ
- ਸੰਪਰਕ ਵੇਰਵੇ
- ਕਿੱਤਾਕਾਰੀ ਸਾਹ ਦੀ ਬਿਮਾਰੀ
- ਸੰਪਰਕ ਜੋ ਬਿਮਾਰੀ ਦਾ ਕਾਰਨ ਬਣਿਆ ਹੈ ਜਾਂ ਇਸ ਨੂੰ ਵਧਾ ਦਿੱਤਾ ਹੈ।
ਤੁਹਾਡਾ ਡਾਕਟਰ ਰਜਿਸਟਰੀ ਨੂੰ ਵਾਧੂ ਜਾਣਕਾਰੀ ਦੇਣ ਲਈ ਵੀ ਤੁਹਾਡੀ ਸਹਿਮਤੀ ਮੰਗੇਗਾ। ਇਸ ਵਿੱਚ ਤੁਹਾਡੀ:
- ਜਨਸੰਖਿਆ ਦੇ ਸਮੂਹ ਅਤੇ ਜੀਵਨਸ਼ੈਲੀ ਬਾਰੇ ਜਾਣਕਾਰੀ
- ਸਬੰਧਿਤ ਡਾਕਟਰੀ ਟੈਸਟ ਦੇ ਨਤੀਜੇ
- ਸੰਪਰਕ ਵਿੱਚ ਆਉਣ ਦਾ ਕਿੱਤਾਕਾਰੀ ਇਤਿਹਾਸ।
ਇਹ ਜਾਣਕਾਰੀ ਪਹਿਲਾਂ ਪਛਾਣ ਕਰਨ, ਦਖ਼ਲਅੰਦਾਜ਼ੀ ਅਤੇ ਰੋਕਥਾਮ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਕੇ ਰੋਕਥਾਮ ਯੋਗ ਕਿੱਤਾਕਾਰੀ ਸਾਹ ਦੀਆਂ ਬਿਮਾਰੀਆਂ ਨੂੰ ਖ਼ਤਮ ਕਰਨ ਵਿੱਚ ਮਦਦ ਕਰੇਗੀ।
ਤੁਸੀਂ ਰਜਿਸਟਰੀ ਨੂੰ ਜਾਣਕਾਰੀ ਪ੍ਰਦਾਨ ਕਰਨ ਦੀ ਚੋਣ ਵੀ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਪਛਾਣ ਕੀਤੀ ਜਾਂਦੀ ਹੈ ਜਿਸ ਨੂੰ ਰਜਿਸਟਰੀ ਨੂੰ ਰਿਪੋਰਟ ਕਰਨ ਦੀ ਲੋੜ ਨਹੀਂ ਹੈ।
ਤੁਹਾਡੀ ਪਰਦੇਦਾਰੀ
ਪਰਦੇਦਾਰੀ ਕਾਨੂੰਨ 1988(ਆਸਟ੍ਰੇਲੀਆ ਦੇ ਪਰਦੇਦਾਰੀ ਸਿਧਾਂਤਾਂ ਸਮੇਤ) ਅਤੇ ਰਾਸ਼ਟਰੀ ਕਿੱਤਾਕਾਰੀ ਸਾਹ ਦੀ ਬਿਮਾਰੀ ਰਜਿਸਟਰੀ ਕਾਨੂੰਨ 2023 ਦੇ ਅਧੀਨ, ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਵਾਜਬ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਉਹ ਸਾਰੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਤਰੀਕੇ ਨਾਲ ਸੰਭਾਲਾਂਗੇ ਜੋ ਤੁਸੀਂ ਸਾਨੂੰ ਦਿੰਦੇ ਹੋ।
ਹੋਰ ਜਾਣਨ ਲਈ, ਸਾਡੀ ਪਰਦੇਦਾਰੀ ਨੀਤੀ ਦੇਖੋ।
ਇਸ ਬਾਰੇ ਹੋਰ ਜਾਣਨ ਲਈ ਕਿ ਤੁਹਾਡੀ ਜਾਣਕਾਰੀ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਮਰੀਜ਼ ਦੀ ਪਰਦੇਦਾਰੀ ਅਤੇ ਸਹਿਮਤੀ ਬਿਆਨ ਨੂੰ ਦੇਖੋ।
ਜੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਦੇ ਪ੍ਰਬੰਧਨ ਬਾਰੇ ਸ਼ਿਕਾਇਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਰਾਹੀਂ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ:
- ਫ਼ੋਨ: 02 6289 1555
- ਈਮੇਲ: privacy@health.gov.au
ਅਸੀਂ ਤੁਹਾਡੀ ਜਾਣਕਾਰੀ ਕਿਸ ਨਾਲ ਸਾਂਝੀ ਕਰਾਂਗੇ
ਅਸੀਂ ਸਬੰਧਿਤ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੀਆਂ ਸਰਕਾਰੀ ਅਥਾਰਟੀਆਂ ਨਾਲ ਲੋੜੀਂਦੀ ਜਾਣਕਾਰੀ ਸਾਂਝੀ ਕਰਾਂਗੇ। ਅਸੀਂ ਇਹ ਉਦਯੋਗਾਂ, ਕਿੱਤਿਆਂ, ਨੌਕਰੀ ਵਿੱਚਲੇ ਕੰਮਾਂ ਅਤੇ ਕੰਮ ਦੀਆਂ ਜਗ੍ਹਾਵਾਂ ਨੂੰ ਲੱਭਣ ਵਿੱਚ ਸਹਾਇਤਾ ਕਰਨ ਲਈ ਕਰਦੇ ਹਾਂ ਜਿੱਥੇ ਕਿੱਤਾਕਾਰੀ ਸਾਹ ਦੀ ਬਿਮਾਰੀ ਦਾ ਖ਼ਤਰਾ ਹੁੰਦਾ ਹੈ। ਇਹ ਹੋਰ ਕਰਮਚਾਰੀਆਂ ਦੇ ਸੰਪਰਕ ਵਿੱਚ ਆਉਣ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਆਗਿਆ ਦੇਵੇਗਾ।
ਅਸੀਂ ਕਿੱਤਾਕਾਰੀ ਸਾਹ ਦੀਆਂ ਬਿਮਾਰੀਆਂ ਬਾਰੇ ਖੋਜ ਦਾ ਸਮਰਥਨ ਕਰਨ ਲਈ ਤੁਹਾਡੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ। ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਾਂਗੇ, ਜਿਸ ਵਿੱਚ ਖੋਜ ਵਾਸਤੇ ਐਪਲੀਕੇਸ਼ਨਾਂ ਦਾ ਵਿਅਕਤੀਗਤ ਤੌਰ 'ਤੇ ਮੁਲਾਂਕਣ ਕਰਨਾ ਵੀ ਸ਼ਾਮਲ ਹੈ। ਹਾਲਾਂਕਿ, ਖੋਜਕਰਤਾਵਾਂ ਕੋਲ ਅਜਿਹੀ ਜਾਣਕਾਰੀ ਤੱਕ ਪਹੁੰਚ ਨਹੀਂ ਹੋਵੇਗੀ ਜੋ ਤੁਹਾਡੇ ਕੰਮ ਦੀ ਜਗ੍ਹਾ ਜਾਂ ਡਾਕਟਰ ਦੀ ਪਛਾਣ ਕਰਦੀ ਹੈ।
ਅਸੀਂ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਕੋਈ ਵੀ ਵਾਧੂ ਜਾਣਕਾਰੀ ਪ੍ਰਦਾਨ ਨਹੀਂ ਕਰਦੇ, ਜਿਸ ਵਿੱਚ ਸ਼ਾਮਲ ਹਨ:
- ਤੁਹਾਡੇ ਡਾਕਟਰੀ ਟੈਸਟ ਦੇ ਨਤੀਜੇ
- ਤੁਹਾਡੇ ਸੰਪਰਕ ਵਿੱਚ ਆਉਣ ਦਾ ਕਿੱਤਾਕਾਰੀ ਇਤਿਹਾਸ
- ਤੁਹਾਡੀ ਜਨਸੰਖਿਆ ਸਮੂਹ ਅਤੇ ਜੀਵਨਸ਼ੈਲੀ ਬਾਰੇ ਵਾਧੂ ਜਾਣਕਾਰੀ।
ਅਸੀਂ ਤੁਹਾਡੇ ਰੁਜ਼ਗਾਰਦਾਤੇ ਨਾਲ ਜਾਣਕਾਰੀ ਸਾਂਝੀ ਨਹੀਂ ਕਰਦੇ ਹਾਂ।
ਤੁਹਾਡੀ ਜਾਣਕਾਰੀ ਨੂੰ ਕਿਵੇਂ ਸਾਂਝਾ ਕੀਤਾ ਜਾਂਦਾ ਹੈ ਇਸ ਬਾਰੇ ਹੋਰ ਜਾਣਨ ਲਈ ਮਰੀਜ਼ ਦੀ ਪਰਦੇਦਾਰੀ ਅਤੇ ਸਹਿਮਤੀ ਬਿਆਨ ਨੂੰ ਦੇਖੋ।
ਆਪਣੀ ਸਹਿਮਤੀ ਨੂੰ ਨਵਿਆਉਣਾ
ਜੇ ਤੁਸੀਂ ਰਜਿਸਟਰੀ ਨੂੰ ਵਾਧੂ ਜਾਣਕਾਰੀ ਦੇਣ ਲਈ ਸਹਿਮਤੀ ਪ੍ਰਦਾਨ ਕੀਤੀ ਹੈ, ਤਾਂ ਤੁਸੀਂ ਬਾਅਦ ਵਿੱਚ ਕਿਸੇ ਵੀ ਸਮੇਂ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ ਜਾਂ ਇਸ ਨੂੰ ਨਵਿਆ ਸਕਦੇ ਹੋ। ਆਪਣੀ ਸਹਿਮਤੀ ਬਦਲਣ ਲਈ, ਤੁਸੀਂ ਆਪਣੇ ਇਲਾਜ ਕਰ ਰਹੇ ਡਾਕਟਰ ਨੂੰ ਰਜਿਸਟਰੀ ਨੂੰ ਨਵਿਆਉਣ ਲਈ ਕਹਿ ਸਕਦੇ ਹੋ, ਜਾਂ ਤੁਸੀਂ ਰਜਿਸਟਰੀ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ।
ਹੋਰ ਜਾਣਕਾਰੀ
ਇਸ ਬਾਰੇ ਹੋਰ ਜਾਣਨ ਲਈ, ਲੰਗ ਫਾਊਂਡੇਸ਼ਨ ਦੀ ਵੈੱਬਸਾਈਟ ਦੇਖੋ।