COVID-19 ਟੀਕਿਆਂ ਬਾਰੇ

ਆਸਟ੍ਰੇਲੀਆ ਵਿੱਚ 5 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਕੋਈ ਵਿਅਕਤੀ, ਹੁਣ ਆਪਣਾ ਟੀਕਾਕਰਨ ਬੁੱਕ ਕਰ ਸਕਦਾ ਹੈ।

ਕਲੀਨਿਕ ਲੱਭੋ ਅਤੇ ਬੁੱਕ ਕਰੋ

COVID-19 ਟੀਕੇ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਮੁਫਤ ਹਨ। ਇਸ ਵਿੱਚ ਬਿਨਾਂ Medicare ਕਾਰਡ ਵਾਲੇ ਲੋਕ, ਵਿਦੇਸ਼ੀ ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀ ਕਾਮੇ ਅਤੇ ਸ਼ਰਣ ਮੰਗਣ ਵਾਲੇ ਲੋਕ ਸ਼ਾਮਲ ਹਨ। ਟੀਕਾਕਰਨ ਕਰਵਾਉਣ ਨਾਲ ਤੁਹਾਨੂੰ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਆਪਣੇ ਭਾਈਚਾਰੇ ਨੂੰ COVID-19 ਤੋਂ ਬਚਾਉਣ ਵਿੱਚ ਮਦਦ ਮਿਲੇਗੀ।

ਆਸਟ੍ਰੇਲੀਆ ਦੀ ਸਰਕਾਰ ਨੇ ਟੀਕਾਕਰਨ ਨੂੰ ਲਾਜ਼ਮੀ ਨਹੀਂ ਬਣਾਇਆ ਹੈ ਅਤੇ ਤੁਸੀਂ COVID-19 ਵਿਰੁੱਧ ਟੀਕਾ ਨਾ ਲਗਵਾਉਣ ਦੀ ਚੋਣ ਕਰ ਸਕਦੇ ਹੋ

ਕੁਝ ਰਾਜ ਅਤੇ ਕੇਂਦਰੀ ਪ੍ਰਦੇਸ਼ ਦੇ ਜਨਤਕ ਸਿਹਤ ਆਦੇਸ਼ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਟੀਕਾਕਰਨ ਨੂੰ ਲਾਜ਼ਮੀ ਬਣਾ ਸਕਦੇ ਹਨ। ਉਦਾਹਰਣ ਲਈ, ਰੁਜ਼ਗਾਰ ਦੀਆਂ ਕੁਝ ਕਿਸਮਾਂ ਵਾਸਤੇ ਅਤੇ ਕੁਝ ਕੁ ਭਾਈਚਾਰਕ ਸਰਗਰਮੀਆਂ ਵਾਸਤੇ।

ਵੈਕਸੀਨਾਂ ਸੁਰੱਖਿਅਤ ਹਨ

COVID-19 ਟੀਕਾਕਰਨ ਸੁਰੱਖਿਅਤ ਹਨ ਅਤੇ ਜ਼ਿੰਦਗੀਆਂ ਬਚਾਉਂਦੇ ਹਨ। ਆਸਟ੍ਰੇਲੀਆ ਵਿੱਚ, Therapeutic Goods Administration (ਥੈਰੇਪਿਊਟਕ ਗੁਡਜ਼ ਐਡਮਿਨਿਸਟਰੇਸ਼ਨ) (TGA) COVID-19 ਵੈਕਸੀਨ ਦੀ ਸੁਰੱਖਿਆ ਅਤੇ ਮਾੜੇ ਪ੍ਰਭਾਵਾਂ ਦੀ ਨੇੜਿਓਂ ਨਿਗਰਾਨੀ ਕਰਨਾ ਜਾਰੀ ਰੱਖਦਾ ਹੈ।

ਆਸਟ੍ਰੇਲੀਆ ਵਿੱਚ ਉਪਲਬਧ ਹਰੇਕ ਵੈਕਸੀਨ ਬਾਰੇ ਵਧੇਰੇ ਜਾਣੋ:

COVID-19 ਟੀਕੇ ਤੁਹਾਡੇ ਸਰੀਰ ਨੂੰ ਵਾਇਰਸ ਤੋਂ ਛੁਟਕਾਰਾ ਪਾਉਣਾ ਸਿਖਾਉਂਦੇ ਹਨ ਜੇ ਤੁਸੀਂ ਇਸ ਦੇ ਸੰਪਰਕ ਵਿੱਚ ਆਉਂਦੇ ਹੋ।

ਜੇ ਆਪਣੀ ਟੀਕਾਕਰਨ ਦੇ ਬਾਅਦ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਆਪਣੇ ਟੀਕਾਕਰਨ ਕਲੀਨਿਕ ਜਾਂ ਡਾਕਟਰ ਨਾਲ ਸੰਪਰਕ ਕਰੋ।

ਆਪਣੇ ਟੀਕਾਕਰਨ ਤੋਂ ਬਾਅਦ ਕੀ ਉਮੀਦ ਕਰਨੀ ਹੈ ਇਸ ਬਾਰੇ ਹੋਰ ਜਾਣੋ।

ਕਿਸ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ

5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ COVID-19 ਵਿਰੁੱਧ ਟੀਕਾ ਲਗਵਾਉਣਾ ਚਾਹੀਦਾ ਹੈ।

COVID-19 ਟੀਕਾ ਲਗਵਾਉਣਾ ਤੁਹਾਨੂੰ COVID-19 ਤੋਂ ਬਹੁਤ ਬਿਮਾਰ ਹੋਣ ਜਾਂ ਮਰਨ ਤੋਂ ਬਚਾਉਂਦਾ ਹੈ।

ਟੀਕਾਕਰਨ ਕਰਵਾਉਣਾ ਵਾਇਰਸ ਦੇ ਫੈਲਣ ਨੂੰ ਹੌਲੀ ਕਰਕੇ ਤੁਹਾਡੇ ਆਸ-ਪਾਸ ਦੇ ਲੋਕਾਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰਦਾ ਹੈ।

ਆਪਣੇ COVID-19 ਟੀਕਾਕਰਨ ਨਾਲ ਪੂਰਾ ਮੰਨੇ ਜਾਣ ਲਈ , ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਉਮਰ ਅਤੇ ਸਿਹਤ ਲੋੜਾਂ ਲਈ ਸਿਫਾਰਸ਼ ਕੀਤੀਆਂ ਸਾਰੀਆਂ ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।

5 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਇਹ ਲਗਵਾਉਣਾ ਚਾਹੀਦੀ ਹੈ:

 • COVID-19 ਟੀਕੇ ਦੀ ਮੁੱਢਲੀ ਖੁਰਾਕ 1 ਅਤੇ 2
 • ਮੁੱਢਲੀ ਖੁਰਾਕ 3 ਜੇ ਉਹਨਾਂ ਦੀ ਪ੍ਰਤੀਰੋਧਤਾ ਪ੍ਰਣਾਲੀ ਬਹੁਤ ਜ਼ਿਆਦਾ ਕਮਜ਼ੋਰ ਹੈ।

16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰ ਕਿਸੇ ਨੂੰ ਇਹ ਲਗਵਾਉਣਾ ਚਾਹੀਦੀ ਹੈ:

 • COVID-19 ਟੀਕੇ ਦੀ ਮੁੱਢਲੀ ਖੁਰਾਕ 1 ਅਤੇ 2
 • ਮੁੱਢਲੀ ਖੁਰਾਕ 3 ਜੇ ਉਹਨਾਂ ਦੀ ਪ੍ਰਤੀਰੋਧਤਾ ਪ੍ਰਣਾਲੀ ਬਹੁਤ ਜ਼ਿਆਦਾ ਕਮਜ਼ੋਰ ਹੈ
 • COVID-19 ਟੀਕੇ ਦੀ ਇਕ ਬੂਸਟਰ ਖੁਰਾਕ।

ਤੁਹਾਨੂੰ COVID-19 ਸਰਦੀਆਂ ਦੀ ਖੁਰਾਕ ਵੀ ਲਗਵਾਉਣੀ ਚਾਹੀਦੀ ਹੈ ਜੇ ਤੁਸੀਂ 4 ਮਹੀਨੇ ਪਹਿਲਾਂ ਬੂਸਟਰ ਖੁਰਾਕ ਲਗਵਾਈ ਸੀ ਅਤੇ ਤੁਸੀਂ:

 • 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ
 • ਬਜ਼ੁਰਗਾਂ ਲਈ ਸੰਭਾਲ ਜਾਂ ਅਪੰਗਤਾ ਸੰਭਾਲ ਸੁਵਿਧਾ ਦੇ ਵਸਨੀਕ ਹੋ
 • 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਅਤੇ ਪ੍ਰਤੀਰੋਧਤਾ ਪ੍ਰਣਾਲੀ ਗੰਭੀਰ ਤੌਰ 'ਤੇ ਕਮਜ਼ੋਰ ਹੈ
 • ਐਬੋਰੀਜੀਨਲ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਅਤੇ ਉਮਰ 50 ਸਾਲ ਜਾਂ ਇਸ ਤੋਂ ਵੱਡੀ ਹੈ।

ਜੇ ਤੁਹਾਡਾ COVID-19 ਲਈ ਟੈਸਟ ਪੌਜ਼ੇਟਿਵ ਆਇਆ ਹੈ ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਅਗਲੀ COVID-19 ਟੀਕੇ ਦੀ ਖੁਰਾਕ ਲਗਵਾਉਣ ਤੋਂ ਪਹਿਲਾਂ 3 ਮਹੀਨੇ ਉਡੀਕ ਕਰੋ।

ਜਿੰਨ੍ਹਾਂ ਲੋਕਾਂ ਨੂੰ ਆਪਣੀ ਬੂਸਟਰ ਖੁਰਾਕ ਤੋਂ ਬਾਅਦ COVID-19 ਹੋਇਆ ਸੀ, ਉਨ੍ਹਾਂ ਨੂੰ ਸਰਦੀਆਂ ਦੀ ਖੁਰਾਕ ਲਗਵਾਉਣ ਤੋਂ ਪਹਿਲਾਂ ਘੱਟੋ ਘੱਟ 3 ਮਹੀਨਿਆਂ ਲਈ ਉਡੀਕ ਕਰਨੀ ਚਾਹੀਦੀ ਹੈ।

ਆਪਣੇ COVID-19 ਟੀਕਿਆਂ ਨਾਲ ਪੂਰੇ ਬਣੇ ਰਹਿਣਾ ਮਹੱਤਵਪੂਰਣ ਹੈ। ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ COVID-19 ਟੀਕਿਆਂ ਦੀ ਲੋੜ ਪੈ ਸਕਦੀ ਹੈ। ਟੀਕਿਆਂ ਨਾਲ ਪੂਰਾ ਬਣੇ ਰਹਿਣ ਲਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕੀ ਕਰਨ ਦੀ ਲੋੜ ਹੈ, ਇਹ ਪਤਾ ਕਰਨ ਲਈ ਆਪਣੇ ਸਿਹਤ ਸੰਭਾਲ ਪ੍ਰਦਾਤੇ ਦੇ ਨਾਲ ਗੱਲ ਕਰੋ।

ਬੱਚੇ

COVID-19 ਟੀਕੇ ਬੱਚਿਆਂ ਲਈ ਸੁਰੱਖਿਅਤ ਹਨ।

ਟੀਕਾਕਰਨ ਵਾਲੇ ਬੱਚੇ ਵਾਇਰਸ ਨੂੰ ਆਪਣੇ ਛੋਟੇ ਭੈਣਾਂ-ਭਰਾਵਾਂ, ਦਾਦਾ-ਦਾਦੀ ਜਾਂ ਨਾਨਾ-ਨਾਨੀ, ਅਤੇ ਵਿਆਪਕ ਭਾਈਚਾਰੇ ਵਿੱਚ ਫੈਲਣ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ।

ਬੱਚਿਆਂ ਅਤੇ ਅੱਲ੍ਹੜ ਮੁੰਡੇ-ਕੁੜੀਆਂ ਲਈ COVID-19 ਟੀਕਿਆਂ ਬਾਰੇ ਹੋਰ ਜਾਣੋ।

ਗਰਭਵਤੀ ਜਾਂ ਛਾਤੀਆਂ ਦਾ ਦੁੱਧ ਚੁੰਘਾਉਣ ਵਾਲੀਆਂ ਔਰਤਾਂ

COVID-19 ਟੀਕੇ ਸੁਰੱਖਿਅਤ ਹਨ ਜੇ ਤੁਸੀਂ ਗਰਭਵਤੀ ਹੋ, ਛਾਤੀਆਂ ਦਾ ਦੁੱਧ ਚੁੰਘਾ ਰਹੇ ਹੋ, ਜਾਂ ਗਰਭ ਅਵਸਥਾ ਦੀ ਯੋਜਨਾ ਬਣਾ ਰਹੇ ਹੋ। ਤੁਸੀਂ ਗਰਭਅਵਸਥਾ ਦੇ ਕਿਸੇ ਵੀ ਪੜਾਅ 'ਤੇ ਵੈਕਸੀਨ ਲਗਵਾ ਸਕਦੇ ਹੋ।

ਗਰਭ-ਅਵਸਥਾ, ਛਾਤੀ ਦਾ ਦੁੱਧ ਚੁੰਘਾਉਣਾ, ਅਤੇ COVID-19 ਟੀਕਿਆਂ ਬਾਰੇ ਹੋਰ ਜਾਣੋ।

ਅਪੰਗਤਾ ਵਾਲੇ ਲੋਕ

ਅਪੰਗਤਾ ਵਾਲੇ ਲੋਕਾਂ ਨੂੰ COVID-19 ਤੋਂ ਗੰਭੀਰ ਬਿਮਾਰੀ ਦੇ ਵਧੇਰੇ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਜੇ ਤੁਸੀਂ ਵਧੇਰੇ ਮਦਦ ਜਾਂ ਸਹਿਯੋਗ ਚਾਹੁੰਦੇ ਹੋ, ਤਾਂ ਤੁਸੀਂ ਅਪੰਗਤਾ ਗੇਟਵੇਅ ਹੈਲਪਲਾਈਨ ਨੂੰ 1800 643 787 ਉੱਤੇ ਫੋਨ ਕਰ ਸਕਦੇ ਹੋ। ਉਹ ਤੁਹਾਡੇ ਵਾਸਤੇ ਬੁਕਿੰਗ ਕਰਵਾ ਸਕਦੇ ਹਨ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ਉੱਤੇ ਫੋਨ ਕਰੋ ਅਤੇ ਉਹਨਾਂ ਨੂੰ ਅਪੰਗਤਾ ਗੇਟਵੇਅ ਨੂੰ ਟੈਲੀਫੋਨ ਕਰਨ ਲਈ ਕਹੋ।

ਮੌਜੂਦਾ ਸਿਹਤ ਮੁੱਦਿਆਂ ਵਾਲੇ ਲੋਕ

ਮੌਜੂਦਾ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ COVID-19 ਤੋਂ ਗੰਭੀਰ ਬਿਮਾਰੀ ਦਾ ਵਧੇਰੇ ਖਤਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।

ਆਪਣੀ ਸਥਿਤੀ ਵਾਸਤੇ ਸਭ ਤੋਂ ਵਧੀਆ ਵੈਕਸੀਨ ਬਾਰੇ ਆਪਣੇ ਬਕਾਇਦਾ ਸਿਹਤ ਸੰਭਾਲ ਪ੍ਰਦਾਤੇ ਦੇ ਨਾਲ ਗੱਲ ਕਰੋ।

ਟੀਕਾਕਰਨ ਕਿੱਥੋਂ ਕਰਵਾਉਣਾ ਹੈ

ਤੁਸੀਂ ਇਹਨਾਂ ਜਗ੍ਹਾਵਾਂ ਤੋਂ COVID-19 ਵੈਕਸੀਨ ਲਗਵਾ ਸਕਦੇ ਹੋ:

 • ਰਾਸ਼ਟਰਮੰਡਲ ਟੀਕਾਕਰਨ ਕਲੀਨਿਕ
 • ਹਿੱਸਾ ਲੈਣ ਵਾਲੇ ਆਮ ਕਲੀਨਿਕ
 • Aboriginal Controlled Community Health Services
 • ਰਾਜ ਅਤੇ ਕੇਂਦਰੀ ਪ੍ਰਦੇਸ਼ ਦੇ ਟੀਕਾਕਰਨ ਕਲੀਨਿਕ, ਅਤੇ
 • ਹਿੱਸਾ ਲੈਣ ਵਾਲੀਆਂ ਫਾਰਮੇਸੀਆਂ।

ਆਮ ਡਾਕਟਰ ਤੁਹਾਡੇ ਕੋਲੋਂ ਵੈਕਸੀਨ ਵਾਸਤੇ ਫੀਸ ਨਹੀਂ ਲੈ ਸਕਦੇ।

ਆਪਣੇ ਨਜ਼ਦੀਕੀ ਟੀਕਾਕਰਨ ਕਲੀਨਿਕ ਨੂੰ ਲੱਭਣ ਅਤੇ ਆਪਣੇ ਟੀਕਾਕਰਨ ਨੂੰ ਬੁੱਕ ਕਰਨ ਲਈ, Vaccine Clinic Finder ਦੀ ਵਰਤੋਂ ਕਰੋ। ਜੇ ਆਪਣੀ ਵੈਕਸੀਨ ਦੀ ਮੁਲਾਕਾਤ ਮੌਕੇ ਤੁਹਾਨੂੰ ਫ਼ੋਨ ਉਪਰ ਜਾਂ ਉਸ ਜਗ੍ਹਾ ਵਿੱਚ ਦੁਭਾਸ਼ੀਏ ਦੀ ਲੋੜ ਹੈ, ਤਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 'ਤੇ ਫ਼ੋਨ ਕਰੋ।

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ

ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ, ਤਾਂ ਤੁਸੀਂ ਆਪਣਾ ਮੁਫ਼ਤ ਟੀਕਾਕਰਨ ਇੱਥੇ ਕਰਵਾ ਸਕਦੇ ਹੋ:

 • ਰਾਸ਼ਟਰਮੰਡਲ ਟੀਕਾਕਰਨ ਕਲੀਨਿਕ
 • ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਦੇ ਟੀਕਾਕਰਨ ਕਲੀਨਿਕ
 • ਹਿੱਸਾ ਲੈਣ ਵਾਲੀਆਂ ਫਾਰਮੇਸੀਆਂ।

'ਹੈਲੋ ਇਵਾ' – ਵੈਕਸੀਨ ਤੱਕ ਸੌਖੀ ਪਹੁੰਚ (EVA)

EVA, ਲੋਕਾਂ ਨੂੰ COVID-19 ਵੈਕਸੀਨ ਬੁੱਕ ਕਰਨ ਵਿੱਚ ਮਦਦ ਕਰਨ ਲਈ ਇਕ ਸੌਖੀ ਕਾਲਬੈਕ ਸੇਵਾ ਹੈ। EVA ਹਫਤੇ ਦੇ 7 ਦਿਨ, ਸਵੇਰੇ 7 ਵਜੇ ਤੋਂ 10 ਵਜੇ (AEST) ਤੱਕ ਕੰਮ ਕਰਦੀ ਹੈ।

ਜੇ ਤੁਹਾਨੂੰ COVID-19 ਵੈਕਸੀਨ ਦੀ ਬੁਕਿੰਗ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ 0481 611 382 ' ਤੇ ਇਕ ਟੈਕਸਟ ਸੁਨੇਹਾ 'Hey EVA' ਭੇਜੋ।

ਜਦੋਂ ਤੁਸੀਂ EVA ਨੂੰ ਸੁਨੇਹਾ ਭੇਜਦੇ ਹੋ ਤਾਂ ਤੁਹਾਨੂੰ ਹੇਠ ਲਿਖੇ ਬਾਰੇ ਪੁੱਛਦੇ ਹੋਏ ਜਵਾਬ ਪ੍ਰਾਪਤ ਹੋਵੇਗਾ:

 • ਨਾਮ
 • ਤਰਜੀਹੀ ਭਾਸ਼ਾ
 • ਤਰਜੀਹੀ ਤਰੀਕ ਅਤੇ ਸਮਾਂ
 • ਵਾਪਸ ਫ਼ੋਨ ਕਰਨ ਵਾਸਤੇ ਸਭ ਤੋਂ ਵਧੀਆ ਨੰਬਰ।

National Coronavirus Helpline ਦਾ ਸਿਖਲਾਈ ਪ੍ਰਾਪਤ ਔਪਰੇਟਰ ਤੁਹਾਡੇ COVID-19 ਟੀਕਾਕਰਨ ਨੂੰ ਬੁੱਕ ਕਰਨ ਵਿੱਚ ਮਦਦ ਕਰਨ ਲਈ ਤੁਹਾਨੂੰ ਤਹਿ ਸਮੇਂ 'ਤੇ ਵਾਪਸ ਫ਼ੋਨ ਕਰੇਗਾ।

EVA, COVID-19 ਟੀਕਿਆਂ ਬਾਰੇ ਜਾਣਕਾਰੀ ਅਤੇ ਸਲਾਹ ਦੀ ਪੇਸ਼ਕਸ਼ ਕਰਦਾ ਹੈ ਅਤੇ ਹੇਠ ਲਿਖਿਆਂ ਵਿੱਚ ਮਦਦ ਕਰਦੀ ਹੈ:

 • COVID-19 ਟੀਕਿਆਂ ਬਾਰੇ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਨਾ
 • ਤੁਹਾਨੂੰ ਸਿੱਧਾ ਜਾਣ ਵਾਲਾ (ਵਾਕ-ਇਨ) ਕਲੀਨਿਕ ਲੱਭਣ ਵਿੱਚ ਮਦਦ ਕਰਨਾ
 • ਵੈਕਸੀਨ ਵਾਸਤੇ ਉਚਿਤ ਮੁਲਾਕਾਤ ਲੱਭਣ ਵਿੱਚ ਤੁਹਾਡੀ ਮਦਦ ਕਰਨਾ
 • ਤੁਹਾਨੂੰ ਮੁਫ਼ਤ ਦੁਭਾਸ਼ੀਆ ਸਹਾਇਤਾ ਨਾਲ ਜੋੜਨਾ।

ਆਪਣੇ COVID-19 ਟੀਕੇ ਤੋਂ ਪਹਿਲਾਂ

ਜੇ ਤੁਸੀਂ ਪਹਿਲਾਂ ਹੀ ਅਜਿਹਾ ਨਹੀਂ ਕੀਤਾ ਹੈ, ਤਾਂ ਮੁਲਾਕਾਤ ਬੁੱਕ ਕਰੋ।

ਕਲੀਨਿਕ ਲੱਭੋ ਅਤੇ ਬੁੱਕ ਕਰੋ

ਜੇ ਤੁਹਾਡੇ ਕੋਲ Medicare ਕਾਰਡ ਹੈ, ਤਾਂ ਜਾਂਚ ਕਰੋ ਕਿ ਤੁਹਾਡੇ ਵੇਰਵੇ ਪੂਰੇ ਹੋਣ:

ਤੁਹਾਡੀ ਮੁਲਾਕਾਤ ਤੋਂ ਪਹਿਲਾਂ ਤੁਹਾਨੂੰ ਇਕ ਸਹਿਮਤੀ ਫਾਰਮ ਭਰਨ ਲਈ ਕਿਹਾ ਜਾ ਸਕਦਾ ਹੈ, ਜਾਂ ਜੇ ਤੁਸੀਂ ਕਿਸੇ ਹੋਰ ਵਾਸਤੇ ਟੀਕਾਕਰਨ ਦਾ ਫੈਸਲਾ ਕਰ ਰਹੇ ਹੋ।

ਸਹਿਮਤੀ ਫਾਰਮ ਨੂੰ ਪੜ੍ਹੋ।

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਜਾਣਕਾਰੀ ਅਤੇ ਸਹਿਮਤੀ ਫਾਰਮ ਨੂੰ ਪੜ੍ਹੋ।

ਆਪਣੀ COVID-19 ਵੈਕਸੀਨ ਤੋਂ ਬਾਅਦ

ਕਿਸੇ ਦੁਰਲੱਭ ਐਲਰਜੀ ਵਾਲੀ ਪ੍ਰਤੀਕਿਰਿਆ ਦੀ ਸੂਰਤ ਵਿੱਚ ਤੁਹਾਡੇ ਟੀਕਾਕਰਨ ਦੇ ਬਾਅਦ ਘੱਟੋ ਘੱਟ 15 ਮਿੰਟਾਂ ਵਾਸਤੇ ਤੁਹਾਡੀ ਨਿਗਰਾਨੀ ਕੀਤੀ ਜਾਵੇਗੀ। ਉਹ ਵਿਅਕਤੀ ਜੋ ਤੁਹਾਨੂੰ ਵੈਕਸੀਨ ਲਗਾਉਂਦਾ ਹੈ, ਉਸ ਨੂੰ ਤੁਰੰਤ ਪ੍ਰਤੀਕਿਰਿਆਵਾਂ ਦਾ ਜਵਾਬ ਦੇਣ ਲਈ ਸਿਖਲਾਈ ਦਿੱਤੀ ਗਈ ਹੈ।

ਆਮ ਤੌਰ 'ਤੇ COVID-19 ਟੀਕਿਆਂ ਤੋਂ ਮਾੜੇ ਪ੍ਰਭਾਵ ਹਲਕੇ ਹੁੰਦੇ ਹਨ ਅਤੇ 1 ਤੋਂ 2 ਦਿਨਾਂ ਦੇ ਅੰਦਰ ਚਲੇ ਜਾਂਦੇ ਹਨ। ਆਮ ਮਾੜੇ ਅਸਰਾਂ ਵਿੱਚ ਸ਼ਾਮਲ ਹਨ:

 • ਦੁਖਦੀ ਬਾਂਹ ਜਿੱਥੇ ਸੂਈ ਲਗਾਈ ਗਈ ਸੀ
 • ਥਕਾਵਟ
 • ਸਿਰ ਦਰਦ
 • ਮਾਸਪੇਸ਼ੀਆਂ ਵਿੱਚ ਦਰਦ
 • ਬੁਖਾਰ ਅਤੇ ਕਾਂਬਾ।

ਜਿਵੇਂ ਕਿ ਕਿਸੇ ਵੀ ਦਵਾਈ ਜਾਂ ਵੈਕਸੀਨ ਦੇ ਨਾਲ ਹੁੰਦਾ ਹੈ, ਦੁਰਲੱਭ ਜਾਂ ਅਗਿਆਤ ਮਾੜੇ ਅਸਰ ਹੋ ਸਕਦੇ ਹਨ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਗੰਭੀਰ ਮਾੜੇ ਅਸਰ ਹੋ ਰਹੇ ਹਨ ਤਾਂ ਆਪਣੇ ਸਿਹਤ ਸੰਭਾਲ ਪੇਸ਼ੇਵਰ, ਜਾਂ National Coronavirus Helpline ਨਾਲ ਸੰਪਰਕ ਕਰੋ।

1800 020 080

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ National Coronavirus Helpline ਨੂੰ ਫੋਨ ਕਰੋ ਅਤੇ ਵਿਕਲਪ 8 ਦੀ ਚੋਣ ਕਰੋ।

ਟੀਕਾਕਰਨ ਦਾ ਸਬੂਤ

ਤੁਸੀਂ ਆਪਣੇ ਟੀਕਾਕਰਨ ਇਤਿਹਾਸ ਬਿਓਰੇ ਤੱਕ ਪਹੁੰਚ ਕਰਕੇ ਆਪਣੇ COVID-19 ਟੀਕਾਕਰਨ ਦਾ ਸਬੂਤ ਪ੍ਰਾਪਤ ਕਰ ਸਕਦੇ ਹੋ।

ਤੁਸੀਂ ਆਪਣੇ ਟੀਕਾਕਰਨ ਇਤਿਹਾਸ ਬਿਓਰੇ (Immunisation History Statement) ਤੱਕ ਪਹੁੰਚ ਕਰ ਸਕਦੇ ਹੋ।:

ਜੇ ਤੁਹਾਡੇ ਕੋਲ Medicare ਕਾਰਡ ਨਹੀਂ ਹੈ, ਜਾਂ ਤੁਹਾਡੇ ਕੋਲ myGov ਖਾਤੇ ਤੱਕ ਪਹੁੰਚ ਨਹੀਂ ਹੈ, ਤਾਂ ਤੁਸੀਂ ਇਹਨਾਂ ਰਾਹੀਂ ਆਪਣੇ ਟੀਕਾਕਰਨ ਇਤਿਹਾਸ ਬਿਓਰੇ ਤੱਕ ਪਹੁੰਚ ਕਰ ਸਕਦੇ ਹੋ:

 • ਆਪਣੇ ਟੀਕਾਕਰਨ ਪ੍ਰਦਾਤੇ ਨੂੰ ਤੁਹਾਡੇ ਵਾਸਤੇ ਇਕ ਨਕਲ ਛਾਪਣ ਲਈ ਕਹਿਣਾ; ਜਾਂ
 • Australian Immunisation Register ਦੀ ਪੁੱਛਗਿੱਛ ਲਾਈਨ ਨੂੰ 1800 653 809 ਉੱਤੇ ਫੋਨ ਕਰਕੇ (ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ AEST) ਅਤੇ ਉਹਨਾਂ ਨੂੰ ਤੁਹਾਡੇ ਬਿਓਰੇ ਨੂੰ ਤੁਹਾਨੂੰ ਡਾਕ ਰਾਹੀਂ ਭੇਜਣ ਲਈ ਕਹਿਣਾ। ਡਾਕ ਵਿੱਚ ਪਹੁੰਚਣ ਵਿੱਚ 14 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਹੈ।

ਆਪਣੇ COVID-19 ਟੀਕਿਆਂ ਦਾ ਸਬੂਤ ਕਿਵੇਂ ਪ੍ਰਾਪਤ ਕਰਨਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਵਾਸਤੇ, Services Australia website ਵੇਖੋ।

ਭਰੋਸੇਯੋਗ ਜਾਣਕਾਰੀ ਲਈ ਕਿੱਥੇ ਜਾਣਾ ਹੈ

ਭਰੋਸੇਯੋਗ ਅਤੇ ਅਧਿਕਾਰਤ ਸਰੋਤਾਂ ਰਾਹੀਂ COVID-19 ਅਤੇ COVID-19 ਟੀਕਾਕਰਨ ਪ੍ਰੋਗਰਾਮ ਬਾਰੇ ਸੂਚਿਤ ਰਹਿਣਾ ਮਹੱਤਵਪੂਰਣ ਹੈ।

COVID-19 ਟੀਕਿਆਂ ਬਾਰੇ ਆਮ ਸਵਾਲਾਂ ਦੇ ਜਵਾਬ 63 ਭਾਸ਼ਾਵਾਂ ਵਿੱਚ ਉਪਲਬਧ ਹਨ।

ਆਪਣੀ ਭਾਸ਼ਾ ਵਿੱਚ COVID-19 ਬਾਰੇ ਜਾਣਕਾਰੀ ਪੜ੍ਹੋ।

ਸਰੋਤ

Language: 
Punjabi - ਪੰਜਾਬੀ
Last updated: 
13 May 2022