ਟੀਕਾਕਰਨ ਕਰਵਾਓ
COVID-19 ਟੀਕੇ ਤੁਹਾਨੂੰ COVID-19 ਤੋਂ ਗੰਭੀਰ ਬਿਮਾਰੀ ਤੋਂ ਸੁਰੱਖਿਆ ਵਿੱਚ ਵਾਧਾ ਪ੍ਰਦਾਨ ਕਰਨਗੇ। ਅਸੀਂ ਆਸਟ੍ਰੇਲੀਅਨ ਟੈਕਨੀਕਲ ਅਡਵਾਈਜ਼ਰੀ ਸਮੂਹ (ATAGI) ਦੀ ਸਲਾਹ ਦੀ ਪਾਲਣਾ ਕਰਦੇ ਹਾਂ ਜੋ ਇਸ ਬਾਰੇ ਸਿਫਾਰਸ਼ਾਂ ਕਰਦੇ ਹਨ ਕਿ ਕਿਸ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ।
ਆਪਣੇ ਟੀਕਿਆਂ ਨਾਲ ਪੂਰੇ ਬਣੇ ਰਹਿਣਾ ਤੁਹਾਨੂੰ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰਦਾ ਹੈ।
ਜਿੱਥੇ ਲੋੜ ਹੋਵੇ ਓਥੇ ਮਾਸਕ ਪਹਿਨੋ
ਚਿਹਰੇ ਦਾ ਮਾਸਕ ਪਹਿਨਣਾ ਤੁਹਾਡੀ ਅਤੇ ਤੁਹਾਡੇ ਆਸ-ਪਾਸ ਦੇ ਲੋਕਾਂ ਦੀ ਰੱਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ।
ਚਿਹਰੇ ਦੇ ਮਾਸਕ ਵਾਇਰਸਾਂ ਨੂੰ ਹਵਾ ਰਾਹੀਂ ਫੈਲਣ ਤੋਂ ਰੋਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚ ਵਾਇਰਸ ਦੇ ਪਕੜ ਵਿੱਚ ਆਉਣ ਜਾਂ ਇਸ ਦੇ ਫੈਲਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੇ ਇਸ ਬਾਰੇ ਵੱਖੋ ਵੱਖਰੇ ਨਿਯਮ ਹਨ ਕਿ ਤੁਹਾਨੂੰ ਮਾਸਕ ਕਦੋਂ ਪਹਿਨਣਾ ਚਾਹੀਦਾ ਹੈ। ਤਾਜ਼ਾ ਸਲਾਹ ਵਾਸਤੇ ਆਪਣੇ ਸਥਾਨਕ ਸਿਹਤ ਵਿਭਾਗ ਦੀ ਵੈੱਬਸਾਈਟ ਦੇਖੋ।
ਚਿਹਰੇ ਦਾ ਮਾਸਕ ਪਹਿਨਣਾ ਇੱਕ ਵਧੀਆ ਵਿਚਾਰ ਹੈ ਜਦੋਂ:
- ਅੰਦਰੂਨੀ ਜਨਤਕ ਜਗ੍ਹਾਵਾਂ ਵਿੱਚ ਜਿਸ ਵਿੱਚ ਜਨਤਕ ਆਵਾਜਾਈ, ਕਲੀਨਿਕ ਅਤੇ ਹਸਪਤਾਲ ਸ਼ਾਮਲ ਹਨ
- ਤੁਸੀਂ ਸਰੀਰਕ ਤੌਰ 'ਤੇ ਹੋਰਨਾਂ ਤੋਂ ਦੂਰੀ ਬਣਾਉਣ ਦੇ ਅਯੋਗ ਹੋ
- ਤੁਹਾਡਾ ਟੈਸਟ ਪੌਜ਼ੇਟਿਵ ਆਇਆ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ COVID-19 ਹੈ, ਅਤੇ ਤੁਸੀਂ ਹੋਰ ਲੋਕਾਂ ਦੇ ਆਸ-ਪਾਸ ਹੋ।
ਚਿਹਰੇ ਵਾਲੇ ਮਾਸਕ ਦੀ ਉਚਿਤ ਤਰੀਕੇ ਨਾਲ ਵਰਤੋਂ ਕਰਨ ਲਈ ਤੁਹਾਨੂੰ ਇਹ ਕਰਨਾ ਚਾਹੀਦਾ ਹੈ:
- ਇਸ ਨੂੰ ਪਹਿਨਣ ਜਾਂ ਉਤਾਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋਵੋ ਜਾਂ ਕੀਟਾਣੂੰ-ਮੁਕਤ ਕਰੋ
- ਇਹ ਯਕੀਨੀ ਬਣਾਓ ਕਿ ਇਹ ਤੁਹਾਡੇ ਨੱਕ ਅਤੇ ਮੂੰਹ ਨੂੰ ਢੱਕਦਾ ਹੈ ਅਤੇ ਤੁਹਾਡੀ ਠੋਡੀ ਦੇ ਹੇਠਾਂ ਚੰਗੀ ਤਰ੍ਹਾਂ ਪੂਰਾ ਆ ਜਾਂਦਾ ਹੈ
- ਆਪਣੇ ਮਾਸਕ ਨੂੰ ਪਹਿਨਣ ਜਾਂ ਉਤਾਰਦੇ ਸਮੇਂ ਇਸ ਦੇ ਅਗਲੇ ਪਾਸੇ ਨੂੰ ਛੂਹਣ ਤੋਂ ਪਰਹੇਜ਼ ਕਰੋ
- ਇਸ ਨੂੰ ਥਾਂ ਸਿਰ ਰੱਖੋ – ਇਸਨੂੰ ਆਪਣੀ ਗਰਦਨ ਦੇ ਗਿਰਦ ਜਾਂ ਆਪਣੇ ਨੱਕ ਦੇ ਹੇਠਾਂ ਨਾ ਟੰਗੋ
- ਹਰ ਵਾਰ, ਇੱਕ ਵਾਰ ਵਰਤਣ ਵਾਲੇ ਨਵੇਂ ਮਾਸਕ ਦੀ ਵਰਤੋਂ ਕਰੋ
- ਵਰਤੋਂ ਕਰਨ ਦੇ ਬਾਅਦ ਮੁੜ-ਵਰਤੋਂਯੋਗ ਮਾਸਕਾਂ ਨੂੰ ਧੋਵੋ ਅਤੇ ਸੁਕਾਓ ਅਤੇ ਕਿਸੇ ਸਾਫ਼ ਖੁਸ਼ਕ ਸਥਾਨ ਵਿੱਚ ਸੰਭਾਲੋ।