ਸਪੋਰਟ ਐਟ ਹੋਮ ਪ੍ਰੋਗਰਾਮ
ਬਜ਼ੁਰਗਾਂ ਲਈ ਘਰ ਵਿੱਚ ਹੋਰ ਲੰਬੇ ਸਮੇਂ ਤੱਕ
ਰਹਿਣਾ ਆਸਾਨ ਬਣਾਉਂਦਾ ਹੈ
ਸਪੋਰਟ ਐਟ ਹੋਮ ਵਿੱਚ ਲਗਾਤਾਰ ਚੱਲਣ ਵਾਲੀਆਂ ਸੇਵਾਵਾਂ
ਅਤੇ ਤਿੰਨ ਥੋੜ੍ਹੇ ਸਮੇਂ ਦੇ ਰਸਤੇ ਹਨ
ਲਗਾਤਾਰ ਚੱਲਣ ਵਾਲੀਆਂ ਸੇਵਾਵਾਂ ਨਿਯਮਿਤ ਦੇਖਭਾਲ
ਅਤੇ ਰੋਜ਼ਮਰ੍ਹਾ ਗਤੀਵਿਧੀਆਂ ਵਿੱਚ ਸਹਾਇਤਾ ਹੁੰਦੀਆਂ ਹਨ
ਜਿਵੇਂ ਨਰਸਿੰਗ
ਨਹਾਉਣ ਵਿੱਚ ਮਦਦ ਅਤੇ ਖਾਣਾ ਤਿਆਰ ਕਰਨਾ
ਥੋੜ੍ਹੇ ਸਮੇਂ ਦੇ ਰਸਤੇ ਹਨ
ਰੀਸਟੋਰੇਟਿਵ ਕੇਅਰ ਪਾਥਵੇਅ
ਅੰਤਿਮ ਜੀਵਨ ਦੀ ਦੇਖਭਾਲ ਦਾ ਰਸਤਾ
ਅਤੇ ਸਹਾਇਕ ਤਕਨਾਲੋਜੀ
ਅਤੇ ਘਰੇਲੂ ਸੋਧ ਸਕੀਮ
ਇਹ ਥੋੜ੍ਹੇ ਸਮੇਂ ਦੇ ਰਸਤੇ
ਸਪੋਰਟ ਐਟ ਹੋਮ ਸੇਵਾਵਾਂ ਦੇ ਨਾਲ-ਨਾਲ
ਜਾਂ ਉਨ੍ਹਾਂ ਦੀ ਥਾਂ 'ਤੇ ਕੰਮ ਕਰਦੇ ਹਨ
ਰੀਸਟੋਰੇਟਿਵ ਕੇਅਰ ਪਾਥਵੇਅ
ਥੋੜ੍ਹੇ ਸਮੇਂ ਲਈ, ਐਲਾਈਡ ਹੈਲਥ ਸੇਵਾਵਾਂ
ਅਤੇ ਨਰਸਿੰਗ ਸਹਾਇਤਾ ਤੱਕ ਪਹੁੰਚ ਦਿੰਦਾ ਹੈ
ਤਾਂ ਜੋ ਤੁਸੀਂ ਬਿਮਾਰੀ ਜਾਂ ਸੱਟ ਤੋਂ ਬਾਅਦ ਆਪਣੀ ਤਾਕਤ
ਅਤੇ ਆਤਮ-ਵਿਸ਼ਵਾਸ ਮੁੜ ਹਾਸਲ ਕਰ ਸਕੋ
ਜੇ ਤੁਸੀਂ ਪਹਿਲਾਂ ਹੀ ਲਗਾਤਾਰ ਚੱਲਣ ਵਾਲੀਆਂ ਸੇਵਾਵਾਂ
ਲੈ ਰਹੇ ਹੋ, ਤਾਂ ਤੁਸੀਂ ਇਹ ਮਾਰਗ ਵੀ
ਉਸੇ ਸਮੇਂ ਵਰਤ ਸਕਦੇ ਹੋ
ਪਰ ਜੇ ਤੁਸੀਂ ਘਰ ਵਿੱਚ ਦੇਖਭਾਲ ਪ੍ਰੋਗਰਾਮ ਵਿੱਚ ਨਵੇਂ ਹੋ
ਤਾਂ ਤੁਹਾਨੂੰ ਸਿਰਫ਼ ਇਸ ਮਾਰਗ ਲਈ ਜਾਂ ਲਗਾਤਾਰ ਚੱਲਣ
ਵਾਲੀਆਂ ਸੇਵਾਵਾਂ ਲਈ ਹੀ ਮੰਨਜ਼ੂਰੀ ਮਿਲ ਸਕਦੀ ਹੈ
ਅੰਤਿਮ ਜੀਵਨ ਦੀ ਦੇਖਭਾਲ ਦਾ ਰਸਤਾ
ਉਨ੍ਹਾਂ ਬਜ਼ੁਰਗਾਂ ਦੀ ਸਹਾਇਤਾ ਕਰਦਾ ਹੈ, ਜਿਨ੍ਹਾਂ ਕੋਲ
ਜਿਊਣ ਲਈ ਤਿੰਨ ਮਹੀਨੇ ਜਾਂ ਇਸ ਤੋਂ ਘੱਟ ਸਮਾਂ ਰਹਿੰਦਾ ਹੈ
ਅਤੇ ਜੋ ਘਰ ਹੀ ਰਹਿਣਾ ਚਾਹੁੰਦੇ ਹਨ
ਆਪਣੇ ਅਜ਼ੀਜ਼ਾਂ
ਅਤੇ ਜਾਣੂ ਸੁੱਖ-ਸਹੂਲਤਾਂ ਦੇ ਨਾਲ
ਇਹ ਰਾਜ ਵੱਲੋਂ ਫੰਡ ਪ੍ਰਾਪਤ ਪੈਲੀਏਟਿਵ ਕੇਅਰ
ਦੇ ਨਾਲ-ਨਾਲ ਕੰਮ ਕਰਦਾ ਹੈ
ਅਤੇ ਨਿੱਜੀ ਦੇਖਭਾਲ, ਘਰ ਦੇ ਕੰਮਾਂ ਵਿੱਚ ਮਦਦ
ਅਤੇ ਨਰਸਿੰਗ ਲਈ ਜ਼ਰੂਰੀ ਫੰਡਿੰਗ ਮੁਹੱਈਆ ਕਰਦਾ ਹੈ
ਇਹ ਰਸਤਾ ਲਗਾਤਾਰ ਮਿਲਣ ਵਾਲੀਆਂ
ਸਪੋਰਟ ਐਟ ਹੋਮ ਸੇਵਾਵਾਂ ਦੀ ਥਾਂ ਲੈਂਦਾ ਹੈ
ਸਹਾਇਕ ਤਕਨਾਲੋਜੀ
ਅਤੇ ਘਰੇਲੂ ਸੋਧ ਸਕੀਮ
ਤੁਹਾਡੀਆਂ ਮੁਲਾਂਕਣ ਕੀਤੀਆਂ ਲੋੜਾਂ ਨੂੰ ਪੂਰਾ ਕਰਨ ਲਈ
ਉਪਕਰਨਾਂ ਅਤੇ ਘਰ ਵਿੱਚ ਸੁਧਾਰਾਂ ਲਈ ਫ਼ੰਡ ਦਿੰਦੀ ਹੈ
ਜਿਵੇਂ ਕਿ ਰੈਂਪ ਅਤੇ ਹੱਥ ਪਾਉਣ ਲਈ ਡੰਡੇ ਲਗਾਉਣਾ
ਤੁਹਾਡੇ ਘਰ ਨੂੰ ਵਧੇਰੇ ਸੁਰੱਖਿਅਤ ਅਤੇ ਚੱਲਣ-ਫਿਰਨ ਲਈ
ਆਸਾਨ ਬਣਾਉਣ 'ਚ ਮਦਦ ਕਰਨ ਲਈ
ਤੁਸੀਂ ਇਹ ਫੰਡਿੰਗ
ਲਗਾਤਾਰ ਮਿਲਣ ਵਾਲੀਆਂ ਸੇਵਾਵਾਂ ਅਤੇ
ਹੋਰ ਰਸਤਿਆਂ ਦੇ ਨਾਲ-ਨਾਲ ਵੀ ਪ੍ਰਾਪਤ ਕਰ ਸਕਦੇ ਹੋ
ਸਪੋਰਟ ਐਟ ਹੋਮ ਪ੍ਰੋਗਰਾਮ ਆਪਣੀ ਮਰਜ਼ੀ
ਆਤਮ-ਨਿਰਭਰਤਾ ਅਤੇ ਜੀਵਨ ਦੀ ਗੁਣਵੱਤਾ ਬਾਰੇ ਹੈ
ਹੋਰ ਜਾਣਕਾਰੀ ਲਈ ਵੇਖੋ
MyAgedCare.gov.au/SupportAtHome
ਜਾਂ 1800 200 422 'ਤੇ ਫ਼ੋਨ ਕਰੋ
Please choose your caption language. The audio will stay in English.