1 ਨਵੰਬਰ 2025 ਤੋਂ ਸ਼ੁਰੂ ਹੋ ਕੇ, Support at Home ਨਾਮਕ
ਇੱਕ ਨਵਾਂ ਪ੍ਰੋਗਰਾਮ ਬਜ਼ੁਰਗ ਲੋਕਾਂ ਨੂੰ ਆਤਮ-ਨਿਰਭਰ ਹੋ ਕੇ,
ਲੰਬੇ ਸਮੇਂ ਤੱਕ ਆਪਣੇ ਘਰ ਵਿੱਚ ਰਹਿਣ ਵਿੱਚ ਮਦਦ ਕਰੇਗਾ।
Home Care Packages ਅਤੇ ਥੋੜ੍ਹੇ ਸਮੇਂ ਦੇ ਰੀਸਟੋਰੇਟਿਵ ਕੇਅਰ ਪ੍ਰੋਗਰਾਮਾਂ
ਦੀ ਥਾਂਵੇਂ, Support at Home ਸੇਵਾਵਾਂ, ਸਾਜ਼ੋ-ਸਾਮਾਨ ਅਤੇ
ਘਰੇਲੂ ਸੋਧਾਂ ਤੱਕ ਬਿਹਤਰ ਪਹੁੰਚ ਦੀ ਪੇਸ਼ਕਸ਼ ਕਰਨਗੀਆਂ।
ਬਜ਼ੁਰਗ ਲੋਕਾਂ ਨੂੰ ਸਿਹਤਮੰਦ, ਕਿਰਿਆਸ਼ੀਲ ਅਤੇ ਆਪਣੇ ਭਾਈਚਾਰੇ
ਨਾਲ ਜੁੜੇ ਰੱਖਣ ਵਿੱਚ ਮਦਦ ਕਰਨਾ।
Commonwealth Home Support Program ਜਾਰੀ ਰਹੇਗਾ।
ਇਹ Support at Home ਵਿੱਚ ਤਬਦੀਲ ਹੋ ਜਾਵੇਗਾ
ਪਰ 1 ਜੁਲਾਈ 2027 ਤੋਂ ਪਹਿਲਾਂ ਨਹੀਂ।
Support at Home ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
ਵਧੇਰੇ ਫ਼ੰਡਾਂ ਨਾਲ ਉੱਚ ਦੇਖਭਾਲ ਦੇ ਪੱਧਰਾਂ ਤੱਕ ਪਹੁੰਚ ਵਿੱਚ ਵਾਧਾ।
ਹਿੱਸਾ ਲੈਣ ਵਾਲਿਆਂ ਨੂੰ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇੱਕ ਸੰਭਾਲ ਭਾਈਵਾਲ।
ਕਲੀਨਿਕਲ ਸੇਵਾਵਾਂ ਵਾਸਤੇ ਹਿੱਸਾ ਲੈਣ ਵਾਲੇ ਵੱਲੋਂ ਕੋਈ ਯੋਗਦਾਨ ਨਹੀਂ।
ਤੇਜ਼ ਸਹਾਇਤਾ ਅਤੇ ਉਡੀਕ ਦੇ ਘੱਟ ਸਮੇਂ।
ਸਹਾਇਕ ਤਕਨਾਲੋਜੀ ਅਤੇ ਘਰੇਲੂ ਸੋਧਾਂ ਲਈ ਅਗਾਊਂ ਫ਼ੰਡਾਂ ਨਾਲ ਰੋਕਥਾਮ ਵਾਲੀ ਸੰਭਾਲ।
16 ਹਫ਼ਤਿਆਂ ਤੱਕ ਦੀ ਸਹਾਇਤਾ ਦੇ ਨਾਲ ਵਿਸਥਾਰਤ ਰੀਸਟੋਰੇਟਿਵ ਕੇਅਰ ਰਸਤਾ
ਜ਼ਿੰਦਗੀ ਦੇ ਅਖੀਰਲੇ ਦਿਨਾਂ ਲਈ ਨਵਾਂ ਰਸਤਾ ਅੱਠ ਮਹੀਨਿਆਂ ਤੋਂ ਘੱਟ ਜੀਉਣ ਵਾਲੇ ਬਜ਼ੁਰਗ ਲੋਕਾਂ ਲਈ $25,000 ਤੱਕ ਦੀ ਪੇਸ਼ਕਸ਼ ਕਰਦਾ ਹੈ।
1 ਨਵੰਬਰ 2025 ਤੋਂ ਹਰੇਕ Support At Home
ਹਿੱਸਾ ਲੈਣ ਵਾਲੇ ਕੋਲ ਆਪਣੀਆਂ ਸਾਰੀਆਂ ਸੇਵਾਵਾਂ, ਬਜਟ ਦਾ ਪ੍ਰਬੰਧ ਕਰਨ ਅਤੇ
ਤਕਨਾਲੋਜੀ ਜਾਂ ਘਰੇਲੂ ਸੋਧਾਂ ਵਿੱਚ ਮਦਦ ਕਰਨ ਲਈ ਇੱਕੋ ਸੇਵਾ ਪ੍ਰਦਾਤਾ ਹੋਵੇਗਾ।
ਪ੍ਰਦਾਤੇ 1 ਨਵੰਬਰ 2025 ਤੋਂ ਸੇਵਾ
ਦੀਆਂ ਕੀਮਤਾਂ ਨਿਰਧਾਰਤ ਕਰਨਗੇ,
ਸਰਕਾਰ ਨੇ 1 ਜੁਲਾਈ 2026 ਤੋਂ
ਲਾਗਤਾਂ ਦੀ ਸੀਮਾ ਨਿਰਧਾਰਤ ਕੀਤੀ ਹੈ।
ਪ੍ਰਦਾਤਿਆਂ ਨੂੰ Support at Home ਵੱਲ ਤਬਦੀਲ ਕਰਨ
ਵਿੱਚ ਮਦਦ ਕਰਨ ਲਈ ਹੁਣ ਤਿੰਨ ਸਰੋਤ ਉਪਲਬਧ ਹਨ।
Support at Home ਪ੍ਰੋਗਰਾਮ ਦਾ ਮੈਨੂਅਲ,
Support at Home ਪ੍ਰਦਾਤੇ ਦੀ ਟ੍ਰਾਂਜ਼ੀਸ਼ਨ ਗਾਈਡ ਅਤੇ
Support at Home ਦਾਅਵੇ ਅਤੇ ਭੁਗਤਾਨ ਦੇ ਕਾਰੋਬਾਰੀ ਨਿਯਮਾਂ
ਵਾਲੇ ਮਾਰਗਦਰਸ਼ਨ health.gov.au ਵੈੱਬਸਾਈਟ 'ਤੇ ਉਪਲਬਧ ਹਨ।
ਸਾਰੇ ਪ੍ਰਦਾਤਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੀਆਂ ਸੰਭਾਲ ਯੋਜਨਾਵਾਂ ਦੀ ਸਮੀਖਿਆ ਕਰਨ ਲਈ
ਆਪਣੇ Home Care Package ਗਾਹਕਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ
ਕਿ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਗਏ ਹਨ, ਜਾਂ ਉਸ ਦਿਨ ਜਿਸ ਦਿਨ ਘਰ ਵਿਖੇ ਉਨ੍ਹਾਂ ਦੀ ਸਹਾਇਤਾ ਸੇਵਾਵਾਂ ਸ਼ੁਰੂ ਹੁੰਦੀਆਂ ਹਨ।
ਹੋਰ ਜਾਣਨ ਲਈ, health.gov.au/support-at-home 'ਤੇ ਜਾਓ।