COVID-19 ਲਈ ਟੈਸਟ ਕਰਨਾ

ਸ਼ੁਰੂਆਤੀ ਟੈਸਟ ਕਰਨ ਦਾ ਮਤਲਬ ਹੈ, ਜੇ ਤੁਹਾਨੂੰ COVID-19 ਹੈ, ਤਾਂ ਤੁਸੀਂ ਵਾਇਰਸ ਨੂੰ ਕਿਸੇ ਹੋਰ ਤੱਕ ਫੈਲਾਉਣ ਤੋਂ ਬਚ ਸਕਦੇ ਹੋ।

ਟੈਸਟ ਕਦੋਂ ਕਰਨਾ ਹੈ

ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਤੁਹਾਡੇ ਵਿੱਚ COVID-19 ਦੇ ਕੋਈ ਲੱਛਣ ਹਨ।

COVID-19 ਟੈਸਟਾਂ ਦੀਆਂ ਕਿਸਮਾਂ 

2 ਕਿਸਮਾਂ ਦੇ ਟੈਸਟ ਹਨ ਜੋ ਇਹ ਪਤਾ ਲਗਾ ਸਕਦੇ ਹਨ ਕਿ ਕੀ ਤੁਹਾਨੂੰ COVID-19 ਵਾਇਰਸ ਹੈ:

  1. ਰੈਪਿਡ ਐਂਟੀਜਨ ਸੈਲਫ਼-ਟੈਸਟ (RATs)
  2. ਪੋਲੀਮਰੇਜ਼ ਚੇਨ ਪ੍ਰਤੀਕਿਰਿਆ (PCR, ਜਾਂ RT-PCR)

COVID-19 ਟੈਸਟ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਹੋਰ ਜਾਣੋ।

ਟੈਸਟ ਕਿੱਥੋਂ ਪ੍ਰਾਪਤ ਕਰਨਾ ਹੈ

ਤੁਸੀਂ ਘਰ ਵਿੱਚ RAT ਟੈਸਟ ਕਰ ਸਕਦੇ ਹੋ। ਫਾਰਮੇਸੀਆਂ, ਜਾਂ ਪ੍ਰਚੂਨ ਵਿਕਰੇਤਾ ਜਿੰਨ੍ਹਾਂ ਵਿੱਚ ਵੱਡੀਆਂ ਸੁਪਰਮਾਰਕੀਟਾਂ ਅਤੇ ਕੁਝ ਪੈਟਰੋਲ ਸਟੇਸ਼ਨ ਵੀ ਸ਼ਾਮਲ ਹਨ, ਇਹਨਾਂ ਟੈਸਟਾਂ ਨੂੰ ਵੇਚਦੇ ਹਨ।

ਗਾਈਡ ਨੂੰ ਇਸ ਪਤੇ 'ਤੇ ਪੜ੍ਹੋ:

PCR ਟੈਸਟ ਪ੍ਰਾਪਤ ਕਰਨ ਲਈ, ਤੁਹਾਨੂੰ ਰੈਫਰਲ ਲਈ ਆਪਣੇ ਜੀ. ਪੀ. ਨਾਲ ਸੰਪਰਕ ਕਰਨ ਜਾਂ ਕਿਸੇ COVID-19 ਟੈਸਟ ਕਰਨ ਵਾਲੇ ਕਲੀਨਿਕ 'ਤੇ ਜਾਣ ਦੀ ਲੋੜ ਹੋਵੇਗੀ ਜੇ ਉਹ ਤੁਹਾਡੇ ਰਾਜ ਜਾਂ ਕੇਂਦਰੀ ਪ੍ਰਦੇਸ਼ ਵਿੱਚ ਉਪਲਬਧ ਹਨ।

ਆਪਣੇ ਨੇੜੇ ਦੇ ਟੈਸਟ ਕਰਨ ਵਾਲੇ ਕਲੀਨਿਕਾਂ ਦੀ ਸੂਚੀ ਵਾਸਤੇ ਆਪਣੇ ਸਥਾਨਕ ਸਿਹਤ ਵਿਭਾਗ ਵਿੱਚ ਜਾਓ

Date last updated:

Help us improve health.gov.au

If you would like a response please provide an email address. Your email address is covered by our privacy policy.