ਲੰਬੇ ਸਮੇਂ ਦੇ COVID ਬਾਰੇ
ਸ਼ਬਦ 'ਲੰਬੇ ਸਮੇਂ ਦਾ COVID' ਆਮ ਤੌਰ 'ਤੇ ਦੋਵਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ:
- ਚੱਲ ਰਹੇ ਲੱਛਣਾਂ ਵਾਲੇ COVID-19 – COVID-19 ਦੇ ਲੱਛਣ ਜੋ 4 ਹਫਤਿਆਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ
- COVID-19 ਤੋਂ ਬਾਅਦ ਵਾਲੀ ਸਥਿਤੀ/ਸਿੰਡਰੋਮ - COVID-19 ਦੇ ਲੱਛਣ 12 ਹਫਤਿਆਂ ਬਾਅਦ ਹੁੰਦੇ ਹਨ ਜਿਨ੍ਹਾਂ ਨੂੰ ਵਿਕਲਪਕ ਰੋਗ ਵਜੋਂ ਨਹੀਂ ਸਮਝਾਇਆ ਜਾਂਦਾ ਹੈ।
ਲੰਬੇ ਸਮੇਂ ਦਾ COVID ਵੱਖ-ਵੱਖ ਲੋਕਾਂ ਵਿੱਚ ਵੱਖਰੇ ਢੰਗ ਨਾਲ ਪੇਸ਼ ਹੋ ਸਕਦਾ ਹੈ ਅਤੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੇ ਹਨ।
ਲੰਬੇ ਸਮੇਂ ਵਾਲੇ COVID ਦੇ ਲੱਛਣ
ਲੰਬੇ ਸਮੇਂ ਦੇ COVID ਨਾਲ ਰਿਪੋਰਟ ਕੀਤੇ ਗਏ ਸਭ ਤੋਂ ਆਮ ਲੱਛਣ ਇਹ ਹਨ:
- ਥਕਾਵਟ (ਹੰਭ ਜਾਣਾ)
- ਸਾਹ ਲੈਣ ਵਿੱਚ ਔਖਿਆਈ
- ਤੁਹਾਡੀ ਯਾਦਦਾਸ਼ਤ ਅਤੇ ਇਕਾਗਰਤਾ ਵਿੱਚ ਸਮੱਸਿਆਵਾਂ ('ਦਿਮਾਗੀ ਧੁੰਦ')।
ਹੋਰ ਲੱਛਣਾਂ ਵਿੱਚ ਸ਼ਾਮਲ ਹਨ:
- ਦਿਲ ਦਾ ਫੜ੍ਹ-ਫੜ੍ਹ ਵੱਜਣਾ, ਛਾਤੀ ਵਿੱਚ ਦਰਦ ਜਾਂ ਜਕੜਨ
- ਖੰਘ
- ਸਵਾਦ ਜਾਂ ਸੁੰਘਣ ਵਿੱਚ ਤਬਦੀਲੀਆਂ
- ਜੋੜਾਂ ਅਤੇ ਮਾਸਪੇਸ਼ੀਆਂ ਦਾ ਦਰਦ
- ਪਿੰਨਾਂ ਅਤੇ ਸੂਈਆਂ ਚੁੱਭਣਾ ਮਹਿਸੂਸ ਹੋਣਾ
- ਸੌਣ ਵਿੱਚ ਸਮੱਸਿਆਵਾਂ (ਉਨੀਂਦਰਾ)
- ਸੁਭਾਅ ਵਿੱਚ ਤਬਦੀਲੀਆਂ (ਵਧੀ ਹੋਈ ਚਿੰਤਾ, ਫਿਕਰ ਜਾਂ ਉਦਾਸੀਨਤਾ)
- ਚੱਕਰ ਆਉਣੇ
- ਸਿਰ ਦਰਦ
- ਘੱਟ-ਤਾਪਮਾਨ ਵਾਲਾ ਬੁਖਾਰ
- ਚਮੜੀ 'ਤੇ ਧੱਫੜ, ਵਾਲਾਂ ਦਾ ਝੜਨਾ
- ਜੀਅ ਮਤਲਾਉਣਾ, ਦਸਤ, ਪੇਟ ਦਰਦ, ਭੁੱਖ ਵਿੱਚ ਕਮੀ।
ਬੱਚਿਆਂ ਵਿੱਚ, ਲੱਛਣਾਂ ਵਿੱਚ ਸ਼ਾਮਲ ਹਨ:
- ਸੁਭਾਅ ਦੇ ਲੱਛਣ
- ਥਕਾਵਟ
- ਸੌਣ ਵਿੱਚ ਸਮੱਸਿਆਵਾਂ।
ਲੰਬੇ ਸਮੇਂ ਵਾਲੇ COVID ਲਈ ਖਤਰੇ ਦੇ ਕਾਰਕ
ਲੰਬੇ ਸਮੇਂ ਵਾਲੇ COVID ਦੇ ਉਹਨਾਂ ਲੋਕਾਂ ਵਿੱਚ ਵਾਪਰਨ ਦੀ ਵਧੇਰੇ ਸੰਭਾਵਨਾ ਹੁੰਦੀ ਹੈ ਜੋ:
- ਬਿਨਾਂ ਟੀਕੇ ਲਗਾਏ ਹਨ
- ਜਿੰਨਾਂ ਨੂੰ COVID-19 ਨਾਲ ਗੰਭੀਰ ਬਿਮਾਰੀ ਸੀ, ਜਿਸ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਹਸਪਤਾਲ ਵਿੱਚ ਭਰਤੀ ਹੋਏ ਸਨ ਜਾਂ ਜਿਨ੍ਹਾਂ ਨੂੰ ਤੀਬਰ ਦੇਖਭਾਲ ਦੀ ਲੋੜ ਸੀ
- COVID-19 ਤੋਂ ਪਹਿਲਾਂ ਉਹਨਾਂ ਨੂੰ ਬੁਨਿਆਦੀ ਸਮੱਸਿਆਆਂ ਜਾਂ ਬਿਮਾਰੀਆਂ ਸਨ, ਜਿਵੇਂ ਕਿ ਖੂਨ ਦਾ ਉੱਚ-ਦਬਾਅ, ਫੇਫੜਿਆਂ ਦੀ ਪੁਰਾਣੀ ਬਿਮਾਰੀ, ਸ਼ੱਕਰ-ਰੋਗ ਅਤੇ ਮੋਟਾਪਾ।
ਲੰਬੇ ਸਮੇਂ ਵਾਲੇ COVID ਲਈ ਇਲਾਜ ਪ੍ਰਾਪਤ ਕਰਨਾ
ਜੇ ਤੁਸੀਂ COVID-19 ਹੋਣ ਤੋਂ ਬਾਅਦ ਨਿਰੰਤਰ ਲੱਛਣਾਂ ਬਾਰੇ ਚਿੰਤਤ ਹੋ, ਤਾਂ ਤੁਹਾਨੂੰ ਡਾਕਟਰੀ ਸਮੀਖਿਆ ਲਈ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲੰਬੇ ਸਮੇਂ ਵਾਲੇ COVID ਲਈ ਕੋਈ ਟੈਸਟ ਨਹੀਂ ਹੈ। ਤੁਹਾਡਾ ਡਾਕਟਰ ਤੁਹਾਡੇ ਲੱਛਣਾਂ ਅਤੇ ਉਹਨਾਂ ਦੇ ਤੁਹਾਡੇ ਜੀਵਨ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਪੁੱਛੇਗਾ। ਉਹ ਤੁਹਾਡੇ ਲੱਛਣਾਂ ਦੇ ਸੰਭਾਵੀ ਕਾਰਨਾਂ ਦੀ ਪਛਾਣ ਕਰਨ ਲਈ ਅਤੇ ਹੋਰ ਸਮੱਸਿਆਵਾਂ ਨੂੰ ਨਕਾਰਨ ਲਈ ਕੁਝ ਟੈਸਟਾਂ ਦਾ ਸੁਝਾਅ ਦੇ ਸਕਦੇ ਹਨ।
ਲੰਬੇ ਸਮੇਂ ਦੇ COVID ਦੇ ਇਲਾਜ ਲਈ ਇੱਕ ਵੀ ਇਲਾਜ ਜਾਂ ਦਵਾਈ ਨਹੀਂ ਹੈ। ਤੁਹਾਡਾ ਡਾਕਟਰ ਉਸ ਸੰਭਾਲ ਅਤੇ ਸਹਾਇਤਾ ਬਾਰੇ ਤੁਹਾਡੇ ਨਾਲ ਗੱਲਬਾਤ ਕਰੇਗਾ ਜਿਸ ਦੀ ਤੁਹਾਨੂੰ ਲੋੜ ਪੈ ਸਕਦੀ ਹੈ। ਉਹ ਤੁਹਾਨੂੰ ਹੇਠ ਲਿਖਿਆਂ ਬਾਰੇ ਸਲਾਹ ਪ੍ਰਦਾਨ ਕਰਵਾ ਸਕਦੇ ਹਨ:
- ਘਰ ਵਿਖੇ ਤੁਹਾਡੇ ਲੱਛਣਾਂ ਦੀ ਨਿਗਰਾਨੀ ਕਰਨਾ ਅਤੇ ਇਹਨਾਂ ਦਾ ਪ੍ਰਬੰਧ ਕਰਨਾ, ਜਿਵੇਂ ਕਿ ਕਿਸੇ ਲੱਛਣ ਡਾਇਰੀ ਦੀ ਵਰਤੋਂ ਰਾਹੀਂ
- ਉਹ ਲੱਛਣ ਜਿੰਨ੍ਹਾਂ ਵਾਸਤੇ ਡਾਕਟਰੀ ਸੰਭਾਲ ਦੀ ਲੋੜ ਪੈ ਸਕਦੀ ਹੈ (ਜਿਵੇਂ ਕਿ ਨਵੇਂ ਜਾਂ ਬਦਤਰ ਹੋ ਰਹੇ ਲੱਛਣ) ਅਤੇ ਜੇ ਤੁਹਾਨੂੰ ਇਹਨਾਂ ਲੱਛਣਾਂ ਦਾ ਤਜ਼ਰਬਾ ਹੁੰਦਾ ਹੈ ਤਾਂ ਸੰਭਾਲ ਦੀ ਮੰਗ ਕਿੱਥੋਂ ਕਰਨੀ ਹੈ
- COVID-19 ਤੋਂ ਬਾਅਦ ਦੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਕੀ ਉਮੀਦ ਕਰਨੀ ਹੈ
- ਜੀਵਨਸ਼ੈਲੀ ਵਿੱਚ ਦਖਲ-ਅੰਦਾਜ਼ੀਆਂ ਵਾਸਤੇ ਸਹਾਇਤਾ, ਜਿਵੇਂ ਕਿ ਪੋਸ਼ਣ, ਸਰੀਰਕ ਗਤੀਵਿਧੀ ਅਤੇ ਸਲਾਹ-ਮਸ਼ਵਰਾ।
ਜੇ ਲੱਛਣਾਂ ਦਾ ਤੁਹਾਡੇ ਜੀਵਨ 'ਤੇ ਵੱਡਾ ਅਸਰ ਪੈ ਰਿਹਾ ਹੈ, ਤਾਂ ਹੋ ਸਕਦਾ ਹੈ ਤੁਹਾਨੂੰ ਕਿਸੇ ਵਿਸ਼ੇਸ਼ਤਾ ਪ੍ਰਾਪਤ ਜਾਂ ਮੁੜ-ਵਸੇਬਾ ਸੇਵਾ ਕੋਲ ਭੇਜਿਆ ਜਾਵੇ ਜੋ ਤੁਹਾਡੇ ਲੱਛਣਾਂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਤੁਹਾਨੂੰ ਮੁੜ-ਸਿਹਤਯਾਬ ਹੋਣ ਵਿੱਚ ਮਦਦ ਕਰ ਸਕਦੀ ਹੈ।
ਲੰਬੇ ਸਮੇਂ ਵਾਲੇ COVID ਤੋਂ ਠੀਕ ਹੋਣਾ
ਮੁੜ-ਸਿਹਤਯਾਬੀ ਦੇ ਸਮੇਂ ਹਰੇਕ ਵਿਅਕਤੀ ਵਾਸਤੇ ਵੱਖ-ਵੱਖ ਹੋਣਗੇ ਅਤੇ ਸਮਾਂ ਪਾ ਕੇ ਤੁਹਾਡੇ ਲੱਛਣ ਬਦਲਦੇ ਰਹਿ ਸਕਦੇ ਹਨ। ਜ਼ਿਆਦਾਤਰ ਲੋਕ 3 ਤੋਂ 4 ਮਹੀਨਿਆਂ ਦੇ ਅੰਦਰ ਮੁੜ-ਸਿਹਤਯਾਬ ਹੋ ਜਾਣਗੇ। ਪਰ ਫਿਰ ਵੀ, ਕੁਝ ਲੋਕਾਂ ਵਾਸਤੇ, ਲੱਛਣ ਲੰਬੇ ਸਮੇਂ ਤੱਕ ਰਹਿ ਸਕਦੇ ਹਨ।
ਆਪਣੇ ਆਪ ਨੂੰ ਲੰਬੇ ਸਮੇਂ ਵਾਲੇ COVID ਤੋਂ ਬਚਾਉਣਾ
ਲੰਬੇ ਸਮੇਂ ਵਾਲੇ COVID ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਨੂੰ ਲਾਗ ਲੱਗਣ ਤੋਂ ਬਚਾਉਣਾ।
ਆਪਣੇ COVID-19 ਟੀਕਾਕਰਨਾਂ ਬਾਰੇ ਤਾਜ਼ਾ ਜਾਣਕਾਰੀ ਰੱਖਣਾ COVID-19 ਦੀ ਲਾਗ ਨੂੰ ਰੋਕਣ ਅਤੇ ਗੰਭੀਰ ਬਿਮਾਰੀ ਤੋਂ ਰੱਖਿਆ ਕਰਨ ਵਿੱਚ ਮਦਦ ਕਰ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਂਦਾ ਹੈ, ਉਨ੍ਹਾਂ ਦੀ ਲੰਬੇ ਸਮੇਂ ਵਾਲੇ COVID ਦੀ ਰਿਪੋਰਟ ਕਰਨ ਦੀ ਸੰਭਾਵਨਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਹੁੰਦੀ ਹੈ ਜਿਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਜਾਂਦਾ।
ਸਰਕਾਰੀ ਜਵਾਬ
ਸਿਹਤ ਅਤੇ ਬਜ਼ੁਰਗਾਂ ਦੀ ਸੰਭਾਲ ਦੇ ਮੰਤਰੀ, ਮਾਣਯੋਗ ਮਾਰਕ ਬਟਲਰ, ਸੰਸਦ ਮੈਂਬਰ, ਤੋਂ 1 ਸਤੰਬਰ 2022 ਨੂੰ ਆਏ ਰੈਫਰਲ ਦੇ ਬਾਅਦ, ਸਿਹਤ, ਬਜ਼ੁਰਗਾਂ ਦੀ ਸੰਭਾਲ ਅਤੇ ਸਹਾਇਤਾ ਬਾਰੇ ਸਦਨ ਦੀ ਸਥਾਈ ਕਮੇਟੀ ਨੇ ਲੰਬੇ ਸਮੇਂ ਵਾਲੇ COVID ਅਤੇ ਵਾਰ-ਵਾਰ ਲੱਗਣ ਵਾਲੀਆਂ COVID -19 ਦੀਆਂ ਲਾਗਾਂ ਦੀ ਜਾਂਚ ਅਤੇ ਰਿਪੋਰਟ ਕਰੇਗੀ।
ਅੰਤਰਿਮ ਰਿਪੋਰਟ ਨੂੰ ਪੜ੍ਹੋ।
ਵਧੇਰੇ ਜਾਣਕਾਰੀ
- ਲੰਬੇ ਸਮੇਂ ਵਾਲੇ COVID ਲਈ ਮਦਦ ਪ੍ਰਾਪਤ ਕਰਨਾ
- COVID-19 ਤੋਂ ਬਾਅਦ ਦੇ ਲੱਛਣਾਂ ਅਤੇ ਲੰਬੇ ਸਮੇਂ ਵਾਲੇ COVID ਨੂੰ ਸਮਝਣਾ
- ਰੌਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰਜ਼, ਮਰੀਜ਼ਾਂ ਲਈ ਸਰੋਤ: COVID-19 ਤੋਂ ਬਾਅਦ ਦੇ ਲੱਛਣਾਂ ਦਾ ਪ੍ਰਬੰਧ ਕਰਨਾ
- ਨੈਸ਼ਨਲ ਕਲੀਨਿਕਲ ਐਵੀਡੈਂਸ ਟਾਸਕਫੋਰਸ COVID-19, COVID-19 ਵਾਲੇ ਲੋਕਾਂ ਦੀ ਕਲੀਨਿਕਲ ਦੇਖਭਾਲ ਲਈ ਆਸਟ੍ਰੇਲੀਆ ਦੇ ਦਿਸ਼ਾ-ਨਿਰਦੇਸ਼।