ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਵਿੱਚ ਜਾਣ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਸਥਾਨਕ ਐਮਰਜੈਂਸੀ ਵਿਭਾਗ ਵਿੱਚ ਉਡੀਕ ਕਰਨ ਦੀ ਲੋੜ ਨਹੀਂ ਹੈ।
ਉਹ:
- ਬਲਕ ਬਿਲਡ ਹਨ, ਇਸ ਲਈ
ਆਪਣਾ ਮੈਡੀਕੇਅਰ ਕਾਰਡ ਨਾਲ ਲਿਆਓ
- ਵਾਕ-ਇਨ ਹਨ, ਇਸ ਲਈ ਤੁਹਾਨੂੰ ਮੁਲਾਕਾਤ ਜਾਂ ਰੈਫਰਲ ਦੀ ਲੋੜ ਨਹੀਂ ਹੈ
- ਹਰ ਰੋਜ ਜਲਦੀ ਖੁੱਲ੍ਹਦੇ ਹਨ ਅਤੇ ਦੇਰ ਤੱਕ ਖੁੱਲ੍ਹੇ ਰਹਿੰਦੇ ਹਨ
- ਇੱਥੇ ਜੀ ਪੀ ਅਤੇ ਨਰਸਾਂ ਹੁੰਦੀਆਂ ਹਨ।
ਆਪਣੇ ਸਥਾਨਕ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ 'ਤੇ ਜਾਓ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਸੱਟ ਲੱਗੀ ਹੈ ਜਿਸ ਲਈ ਕਿਸੇ ਜੀ ਪੀ ਨਾਲ ਨਿਯਮਤ ਮੁਲਾਕਾਤ ਦਾ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ, ਪਰ ਹਸਪਤਾਲ ਜਾਣ ਦੀ ਲੋੜ ਨਹੀਂ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਅਜ਼ੀਜ਼ ਨੂੰ ਜਾਨਲੇਵਾ ਸੱਟ ਲੱਗੀ ਹੈ ਜਾਂ ਬਿਮਾਰੀ ਹੈ, ਤਾਂ ਟ੍ਰਿਪਲ ਜ਼ੀਰੋ 'ਤੇ ਫ਼ੋਨ ਕਰੋ ਜਾਂ ਸਿੱਧੇ ਆਪਣੇ ਨਜ਼ਦੀਕੀ ਐਮਰਜੈਂਸੀ ਵਿਭਾਗ ਵਿੱਚ ਜਾਓ।
ਆਪਣੇ ਨਜ਼ਦੀਕੀ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਨੂੰ ਲੱਭਣ ਲਈ, health.gov.au/MedicareUCC 'ਤੇ ਜਾਓ