ਹੈਲੋ, ਮੈਂ ਭਾਵਨਾ ਹਾਂ। ਮੇਰੇ 2 ਬੱਚੇ ਹਨ ਅਤੇ
ਮੈਂ 23 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹਾਂ।
ਪਿਛਲੀ ਕ੍ਰਿਸਮਸ ਦੀ ਸ਼ਾਮ ਨੂੰ,
ਮੇਰੀਆਂ ਅੱਖਾਂ ਵਿੱਚ ਚੁਭਨ ਹੋਣ ਲੱਗੀ ਅਤੇ ਲਾਲ ਹੋ ਗਈਆਂ।
ਮੈਨੂੰ ਐਮਰਜੈਂਸੀ ਵਿਭਾਗ ਵਿੱਚ
ਜਾਣ ਦੀ ਲੋੜ ਨਹੀਂ ਸੀ,
ਅਤੇ ਮੇਰੇ ਸਥਾਨਕ ਜੀ ਪੀ ਨੂੰ ਮਿਲਣ
ਲਈ ਇਹ ਕਾਫੀ ਲੇਟ ਸੀ।
ਮੈਂ ਆਨਲਾਈਨ ਗੂਗਲ ਕੀਤਾ ਅਤੇ ਲੱਭਿਆ ਕਿ ਮੈਂ
ਬਿਨਾਂ ਕਿਸੇ ਮੁਲਾਕਾਤ ਬਣਾਏ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਵਿੱਚ ਜਾ ਸਕਦੀ ਹਾਂ।
ਰੂਟੀ ਹਿੱਲ ਵਿੱਚ ਇੱਕ ਸਥਾਨਕ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਸੀ।
ਮੈਨੂੰ ਇੱਕ ਟ੍ਰਾਈਜ ਨਰਸ ਵੱਲੋਂ ਦੇਖਿਆ ਗਿਆ,
ਅਤੇ ਫਿਰ 10 ਮਿੰਟ ਦੇ ਅੰਦਰ ਇੱਕ ਡਾਕਟਰ ਦੁਆਰਾ।
ਇਹ ਪਤਾ ਲੱਗਾ ਕਿ ਮੈਨੂੰ ਐਲਰਜੀ ਕਾਰਨ ਪ੍ਰਤੀਕ੍ਰਿਆ ਹੋਈ ਸੀ
ਅਤੇ ਕਾਊਂਟਰ ਤੇ ਮਿਲਣ ਵਾਲੀਆਂ ਦਵਾਈਆਂ ਦੀ ਪਰਚੀ ਦਿੱਤੀ ਗਈ।
ਫਾਰਮੇਸੀ ਕਲੀਨਿਕ ਦੇ ਬਿਲਕੁਲ ਸਾਹਮਣੇ ਦੂਸਰੇ ਪਾਸੇ ਸੀ।
ਸੇਵਾ ਨੂੰ ਮੈਡੀਕੇਅਰ ਦੁਆਰਾ ਬਲਕ-ਬਿਲ ਕੀਤਾ ਗਿਆ ਸੀ।
ਮੇਰਾ ਮੰਨਣਾ ਹੈ ਕਿ ਭਾਈਚਾਰਿਆਂ ਲਈ ਜ਼ਰੂਰੀ ਡਾਕਟਰੀ ਦੇਖਭਾਲ
ਤੱਕ ਪਹੁੰਚ ਕਰਨ ਲਈ
ਇਹ ਹੁਣ ਤੱਕ ਦੀ ਸਭ ਤੋਂ ਵਧੀਆ ਚੀਜ਼ ਹੈ
ਜਦੋਂ ਬਿਮਾਰੀ ਜਾਨਲੇਵਾ ਨਹੀਂ ਹੁੰਦੀ,
ਅਤੇ ਤੁਸੀਂ ਆਪਣੇ ਸਥਾਨਕ ਜੀ ਪੀ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ।
ਆਪਣਾ ਨਜ਼ਦੀਕੀ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਲੱਭਣ ਲਈ health.gov.au/MedicareUCC/translated 'ਤੇ ਜਾਓ।