ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜਰੂਰੀ ਦੇਖਭਾਲ) ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਸਥਿਤ ਹਨ ਅਤੇ ਬਲਕ ਬਿਲਡ, ਜ਼ਰੂਰੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ।
ਉਹ ਹਰ ਰੋਜ਼ ਜਲਦੀ ਖੁੱਲ੍ਹਦੇ ਹਨ ਅਤੇ ਦੇਰ ਤੱਕ ਖੁੱਲ੍ਹੇ ਰਹਿੰਦੇ ਹਨ, ਅਤੇ ਤੁਹਾਨੂੰ ਕਿਸੇ ਮੁਲਾਕਾਤ ਬਨਾਉਣ ਜਾਂ ਰੈਫਰਲ ਦੀ ਲੋੜ ਨਹੀਂ ਹੁੰਦੀ ਹੈ।
ਬਹੁਤ ਜਰੂਰੀ ਦੇਖਭਾਲ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਤੁਹਾਨੂੰ ਕਿਸੇ ਬਿਮਾਰੀ ਜਾਂ ਸੱਟ ਲਈ ਡਾਕਟਰੀ ਸਹਾਇਤਾ ਦੀ ਲੋੜ ਹੈ ਪਰ ਤੁਸੀਂ ਜੀ ਪੀ ਨਾਲ ਨਿਯਮਤ ਮੁਲਾਕਾਤ ਦਾ ਇੰਤਜ਼ਾਰ ਨਹੀਂ ਕਰ ਸਕਦੇ, ਪਰ ਤੁਹਾਨੂੰ ਐਮਰਜੈਂਸੀ ਜਾਂ ਜਾਨਲੇਵਾ ਬਿਮਾਰੀਆਂ ਜਾਂ ਸੱਟਾਂ ਲਈ ਦੇਖਭਾਲ ਦੀ ਲੋੜ ਨਹੀਂ ਹੈ।
ਜਿਹਨਾਂ ਚੀਜ਼ਾਂ ਲਈ ਤੁਹਾਨੂੰ ਬਹੁਤ ਜਰੂਰੀ ਡਾਕਟਰੀ ਦੇਖਭਾਲ ਦੀ ਲੋੜ ਹੋ ਸਕਦੀ ਹੈ ਉਹਨਾਂ ਵਿੱਚ ਹੱਡੀਆਂ ਦੀ ਮਾਮੂਲੀ ਟੁੱਟ ਭੱਜ, ਅਤੇ ਮੋਚ; ਮਾਮੂਲੀ ਲਾਗਾਂ; ਸਾਹ ਦੀਆਂ ਬਿਮਾਰੀਆਂ; ਹਲਕੇ ਸਾੜਾਂ; ਗੰਭੀਰ ਪੇਟ ਦਰਦਾਂ; ਜਾਂ ਪਿਸ਼ਾਬ ਨਾਲੀ ਦੀਆਂ ਲਾਗਾਂ ਸ਼ਾਮਲ ਹਨ।
ਐਮਰਜੈਂਸੀ ਜਾਂ ਜਾਨਲੇਵਾ ਬਿਮਾਰੀਆਂ ਜਾਂ ਸੱਟਾਂ ਲਈ ਐਮਰਜੈਂਸੀ ਵਿਭਾਗ ਜਾਂ ਹਸਪਤਾਲ ਦੁਆਰਾ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ।
ਉਦਾਹਰਨ ਲਈ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਮੁਸ਼ਕਿਲ, ਗੰਭੀਰ ਸਾੜ, ਜ਼ਹਿਰ, ਮਹਿਸੂਸ ਨਾ ਹੋਣਾ, ਅਤੇ ਦੌਰੇ ਪੈਣ ਵਰਗੀਆਂ ਚੀਜ਼ਾਂ।
ਤੁਹਾਡਾ ਸਥਾਨਕ ਜੀ ਪੀ ਤੁਹਾਡੀ ਨਿਯਮਤ ਅਤੇ ਰੋਕਥਾਮ ਵਾਲੀ ਸਿਹਤ ਦੇਖਭਾਲ ਲਈ ਤੁਹਾਡਾ ਪਹਿਲਾ ਸੰਪਰਕ ਹੈ। ਕੁਝ ਜੀ ਪੀ ਉਸੇ ਦਿਨ ਦੀਆਂ ਮੁਲਾਕਾਤਾਂ ਦੀ ਪੇਸ਼ਕਸ਼ ਵੀ ਕਰਦੇ ਹਨ।
ਆਪਣੇ ਨਜ਼ਦੀਕੀ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਨੂੰ ਲੱਭਣ ਲਈ, health.gov.au/MedicareUCC 'ਤੇ ਜਾਓ