Downloads
Mum: ਸੁਣੋ ਜੀ, ਆਓ ਅਤੇ ਇਸ ਨੂੰ ਵੇਖੋ। ਅਜੈ ਦੇ ਕੰਨ ਵਿੱਚ ਲਾਗ ਲੱਗੀ ਜਾਪਦੀ ਹੈ। ਮੈਨੂੰ ਲੱਗਦਾ ਹੈ ਕਿ ਉਸ ਨੂੰ ਡਾਕਟਰ ਕੋਲ ਲਿਜਾਣ ਦੀ ਲੋੜ ਹੈ।
Dad: ਮੈਨੂੰ ਵੇਖਣ ਦਿਓ ... ਹਾਂ, ਮੈਨੂੰ ਵੀ ਲੱਗਦਾ ਹੈ ਕਿ ਸਾਨੂੰ ਉਸ ਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ।
Mum: ਪਰ ਮੈਡੀਕਲ ਸੈਂਟਰ ਐਤਵਾਰ ਨੂੰ ਨਹੀਂ ਖੁੱਲ੍ਹਦਾ। ਕੀ ਸਾਨੂੰ ਉਸ ਨੂੰ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਜਾਣਾ ਚਾਹੀਦਾ ਹੈ?
Dad: ਹੂੰਅ, ਇਹ ਅਸਲ ਵਿੱਚ ਐਮਰਜੈਂਸੀ ਨਹੀਂ ਹੈ। ਮੈਂ ਇਕ ਦਿਨ ਨਵੇਂ ਬਣੇ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕੋਲੋਂ ਲੰਘਿਆ ਸੀ। ਸ਼ਾਇਦ ਉਹ ਮਦਦ ਕਰ ਸਕਦੇ ਹਨ। ਮੈਨੂੰ ਇਸ ਨੂੰ ਲੱਭਣ ਦਿਓ।
Mum: ਠੀਕ ਹੈ।
Dad: ਲੱਭ ਗਿਆ! ਇਹ ਇੱਥੋਂ ਸਿਰਫ 10 ਮਿੰਟ ਦੀ ਦੂਰੀ 'ਤੇ ਹੈ, ਹਫ਼ਤੇ ਦੇ ਸੱਤ ਦਿਨ ਵਧੇ ਹੋਏ ਘੰਟਿਆਂ ਲਈ ਖੁੱਲ੍ਹਦਾ ਹੈ।
Mum: ਕੀ ਅਜੈ ਉੱਥੇ ਕਿਸੇ ਡਾਕਟਰ ਨੂੰ ਮਿਲ ਸਕਦਾ ਹੈ?
Dad: ਇਸ ਦੇ ਅਨੁਸਾਰ, ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਾਂ ਵਿੱਚ ਉੱਚ ਸਿਖਲਾਈ ਪ੍ਰਾਪਤ ਡਾਕਟਰੀ ਪੇਸ਼ੇਵਰਾਂ ਦੁਆਰਾ ਹਾਜ਼ਰੀ ਭਰੀ ਜਾਂਦੀ ਹੈ, ਅਤੇ ਉਹ ਹਰ ਕਿਸੇ ਨੂੰ ਸਭਿਆਚਾਰਕ ਤੌਰ 'ਤੇ ਸੁਰੱਖਿਅਤ, ਬਰਾਬਰ ਦੀ ਅਤੇ ਪਹੁੰਚਯੋਗ ਦੇਖਭਾਲ ਪ੍ਰਦਾਨ ਕਰਦੇ ਹਨ।
- ਉਹ ਬਿਮਾਰੀਆਂ ਅਤੇ ਸੱਟਾਂ ਵਾਸਤੇ ਦੇਖਭਾਲ ਪ੍ਰਦਾਨ ਕਰਦੇ ਹਨ ਜਿਵੇਂ ਕਿ:
- ਮਾਮੂਲੀ ਲਾਗਾਂ
- ਅੱਖ ਅਤੇ ਕੰਨ ਦੀਆਂ ਮਾਮੂਲੀ ਸਮੱਸਿਆਵਾਂ
- ਹੱਡੀਆਂ ਦੀ ਮਾਮੂਲੀ ਟੁੱਟ-ਭੱਜ, ਮੋਚਾਂ, ਅਤੇ ਖੇਡਾਂ ਵਾਲੀਆਂ ਸੱਟਾਂ
- ਜਿਨਸੀ ਤੌਰ 'ਤੇ ਫ਼ੈਲਣ ਵਾਲੀਆਂ ਲਾਗਾਂ
- ਮਾਮੂਲੀ ਚੀਰ, ਕੀੜਿਆਂ ਦਾ ਕੱਟਣਾ ਅਤੇ ਧੱਫੜ
- ਸਾਹ ਲੈਣ ਦੀ ਬਿਮਾਰੀ
- ਪੇਟ ਦੀਆਂ ਸਮੱਸਿਆਵਾਂ, ਅਤੇ
- ਹਲਕੇ ਸਾੜ।
Mum: ਬਿਲਕੁਲ ਠੀਕ ਲੱਗਦਾ ਹੈ! ਓਹ ਰੁਕੋ, ਕੀ ਸਾਨੂੰ ਮੁਲਾਕਾਤ ਤੈਅ ਕਰਨ ਦੀ ਲੋੜ ਹੈ?
Dad: ਨਹੀਂ, ਇਹ ਕਹਿੰਦਾ ਹੈ ਕਿ ਸਿੱਧੇ ਜਾਣ ਵਾਲਿਆਂ ਦਾ ਸਵਾਗਤ ਹੈ। ਸਾਨੂੰ ਸਿਰਫ ਉਸ ਦੇ ਮੈਡੀਕੇਅਰ ਕਾਰਡ ਦੀ ਲੋੜ ਹੈ, ਅਤੇ ਇਹ ਮੁਫ਼ਤ ਹੈ!
Mum: ਬਹੁਤ ਵਧੀਆ! ਚਲੋ ਚੱਲੀਏ।