Downloads
Receptionist: ਹੈਲੋ, ਅੱਜ ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ?
Mum: ਮੇਰੇ ਪੁੱਤਰ ਅਜੈ ਨੇ ਆਪਣੀ ਉਂਗਲ ਕੱਟ ਲਈ ਹੈ। ਇਸ ਨੂੰ ਟਾਂਕਿਆਂ ਦੀ ਲੋੜ ਪੈ ਸਕਦੀ ਹੈ।
Receptionist: ਮੈਂ ਸਮਝਦੀ ਹਾਂ। ਕੀ ਤੁਹਾਡੇ ਕੋਲ ਉਸ ਦਾ ਮੈਡੀਕੇਅਰ ਕਾਰਡ ਹੈ?
Mum: ਹਾਂ, ਇਹ ਲਵੋ।
Receptionist: ਤੁਹਾਡਾ ਧੰਨਵਾਦ। ਮੈਂ ਹੁਣੇ ਉਸ ਦਾ ਨਾਮ ਦਰਜ ਕਰਾਂਗੀ। ਨਰਸ ਜਲਦੀ ਹੀ ਉਸ ਨੂੰ ਵੇਖੇਗੀ। ਕਿਰਪਾ ਕਰਕੇ ਬੈਠੋ।
Triage Nurse: ਅਜੈ? ਹੈਲੋ, ਮੈਂ ਨਰਸ ਲਿੰਡਾ ਹਾਂ। ਆਓ ਤੁਹਾਡੀ ਉਂਗਲ ਨੂੰ ਵੇਖੀਏ। ਇਹ ਕਿਵੇਂ ਹੋਇਆ?
Mum: ਇਹ ਖੇਡ ਰਿਹਾ ਸੀ ਅਤੇ ਕਿਸੇ ਤਿੱਖੀ ਚੀਜ਼ ਨਾਲ ਚੀਰ ਆ ਗਿਆ।
Triage Nurse: ਹੱਛਾ। ਮੈਂ ਹੁਣ ਇਸ ਨੂੰ ਸਾਫ਼ ਕਰਾਂਗੀ, ਅਤੇ ਫਿਰ ਡਾਕਟਰ ਤੁਹਾਨੂੰ ਇਹ ਫ਼ੈਸਲਾ ਕਰਨ ਲਈ ਮਿਲੇਗਾ ਕਿ ਕਿਸ ਚੀਜ਼ ਦੀ ਲੋੜ ਹੈ।
Doctor: ਹੈਲੋ, ਅਜੈ। ਮੈਂ ਡਾਕਟਰ ਸਟੀਵਨਜ਼ ਹਾਂ। ਆਓ ਉਸ ਉਂਗਲ 'ਤੇ ਨੇੜਿਓਂ ਨਜ਼ਰ ਮਾਰੀਏ।
ਆਹ, ਮੈਂ ਦੇਖ ਸਕਦਾ ਹਾਂ ਕਿ ਇਹ ਜ਼ਖ਼ਮ ਡੂੰਘਾ ਹੈ ਅਤੇ ਕੁਝ ਟਾਂਕੇ ਲਗਾਉਣ ਦੀ ਜ਼ਰੂਰਤ ਹੈ। ਮੈਂ ਪਹਿਲਾਂ ਇਸ ਹਿੱਸੇ ਨੂੰ ਸੁੰਨ ਕਰਾਂਗਾ ਅਤੇ ਫਿਰ ਤੁਹਾਡਾ ਇਲਾਜ ਕਰਾਂਗਾ।
ਸਭ ਕੁਝ ਠੀਕ ਹੋ ਗਿਆ!
Mum: ਡਾਕਟਰ ਸਟੀਵਨਜ਼, ਤੁਹਾਡਾ ਧੰਨਵਾਦ।
Doctor: ਠੀਕ ਹੈ ਜੀ। ਆਪਣਾ ਧਿਆਨ ਰੱਖੋ!
Main VO:
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ, ਜਾਨਲੇਵਾ ਸਥਿਤੀਆਂ ਨੂੰ ਛੱਡ ਕੇ ਜ਼ਰੂਰੀ ਮਾਮਲਿਆਂ ਲਈ ਦੇਖਭਾਲ ਪ੍ਰਦਾਨ ਕਰਦੇ ਹਨ, ਜਿਵੇਂ ਕਿ ਮਾਮੂਲੀ ਚੀਰ, ਮੋਚਾਂ, ਅਤੇ ਲਾਗਾਂ। ਉਹ ਹਫ਼ਤੇ ਦੇ ਸੱਤੇ ਦਿਨ ਜਲਦੀ ਖੁੱਲ੍ਹਦੇ ਅਤੇ ਦੇਰ ਤੱਕ ਖੁੱਲ੍ਹੇ ਰਹਿੰਦੇ ਹਨ। ਮੁਫਤ ਸੇਵਾਵਾਂ ਵਾਸਤੇ ਆਪਣਾ ਮੈਡੀਕੇਅਰ ਕਾਰਡ ਨਾਲ ਲਿਆਉਣਾ ਯਾਦ ਰੱਖੋ।