ਆਮ ਮਰੀਜ਼ਾਂ ਲਈ ਸਹਿ-ਭੁਗਤਾਨ ਕਟੌਤੀ- ਐਨੀਮੇਸ਼ਨ

ਇਸ ਐਨੀਮੇਟਡ ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਕਿਵੇਂ PBS ਜਨਰਲ ਸਹਿ-ਭੁਗਤਾਨ $25 ਤੱਕ ਘਟ ਗਿਆ ਹੈ, ਜਿਸ ਨਾਲ ਮੈਡੀਕੇਅਰ ਕਾਰਡ ਵਾਲੇ ਲੋਕਾਂ ਨੂੰ ਹਰ ਵਾਰ ਪਰਚੀ ਤੇ ਦਵਾਈ ਲੈਣ 'ਤੇ ਪੈਸੇ ਬਚਾਉਣ ਵਿੱਚ ਮਦਦ ਮਿਲਦੀ ਹੈ। ਇਹ ਜਾਣਨ ਲਈ ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਗੱਲ ਕਰੋ ਕਿ ਤੁਸੀਂ ਆਪਣੀਆਂ ਦਵਾਈਆਂ 'ਤੇ ਕਿਵੇਂ ਬੱਚਤ ਕਰ ਸਕਦੇ ਹੋ।

1:14

ਆਮ ਮਰੀਜ਼ਾਂ ਲਈ ਸਹਿ-ਭੁਗਤਾਨ ਵਿੱਚ ਕਟੌਤੀ 

ਫਾਰਮਾਸਿਊਟੀਕਲ ਬੈਨੀਫਿਟਸ ਸਕੀਮ, ਜਾਂ PBS, ਆਸਟ੍ਰੇਲੀਆ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਲਈ, ਪਰਚੀ ਨਾਲ ਮਿਲਣ ਵਾਲੀਆਂ 900 ਤੋਂ ਵੱਧ ਸਬਸਿਡੀ ਵਾਲੀਆਂ ਦਵਾਈਆਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। 

ਫਾਰਮਾਸਿਊਟੀਕਲ ਬੈਨੀਫਿਟਸ ਸਕੀਮ 

900 ਤੋਂ ਵੱਧ 

ਸਬਸਿਡੀ ਵਾਲੀਆਂ 

ਪਰਚੀ ਨਾਲ ਮਿਲਣ ਵਾਲੀਆਂ ਦਵਾਈਆਂ 

ਜਦੋਂ ਤੁਸੀਂ PBS 'ਤੇ ਸੂਚੀਬੱਧ ਦਵਾਈ ਖਰੀਦਦੇ ਹੋ, ਤਾਂ ਤੁਸੀਂ PBS ਮਰੀਜ਼ ਸਹਿ-ਭੁਗਤਾਨ ਨਾਮਕ ਇੱਕ ਰਕਮ ਦਾ ਭੁਗਤਾਨ ਕਰਦੇ ਹੋ। 

ਦਵਾਈ 

PBS 'ਤੇ ਸੂਚੀਬੱਧ 

PBS ਮਰੀਜ਼ਾਂ ਦੁਆਰਾ ਸਹਿ-ਭੁਗਤਾਨ 

PBS ਦਵਾਈ ਲਈ ਵੱਧ ਤੋਂ ਵੱਧ ਸਹਿ-ਭੁਗਤਾਨ $25 ਹੈ, ਜੋ ਕਿ ਪਹਿਲਾਂ ਵਾਲੇ $31.60 ਦੇ ਭੁਗਤਾਨ ਤੋਂ ਘੱਟ ਹੈ। 

 ਵੱਧ ਤੋਂ ਵੱਧ ਸਹਿ-ਭੁਗਤਾਨ 

ਕੁਝ PBS ਦਵਾਈਆਂ ਦੀ ਕੀਮਤ ਇਸ ਤੋਂ ਘੱਟ ਹੋਵੇਗੀ। 

ਇਹ ਬਦਲਾਅ ਮੈਡੀਕੇਅਰ ਕਾਰਡ ਵਾਲੇ ਸਾਰੇ ਲੋਕਾਂ 'ਤੇ ਲਾਗੂ ਹੁੰਦੇ ਹਨ ਅਤੇ ਹਰ ਵਾਰ ਜਦੋਂ ਤੁਸੀਂ ਪਰਚੀ ਤੇ ਦਵਾਈ ਲੈਂਦੇ ਹੋ ਤਾਂ ਪੈਸੇ ਬਚਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ। 

ਪੈਸੇ ਬਚਾਓ 

ਦਵਾਈ ਦੀ ਪਰਚੀ 

ਕਾਮਨਵੈਲਥ ਕਨਸੈਸ਼ਨ ਕਾਰਡ ਧਾਰਕਾਂ ਲਈ, PBS ਮਰੀਜ਼ ਸਹਿ-ਭੁਗਤਾਨ 2030 ਤੱਕ $7.70 ਤੱਕ ਸੀਮਤ ਹੈ - ਇਸ ਲਈ ਤੁਹਾਨੂੰ ਪਤਾ ਹੋਵੇਗਾ ਕਿ ਆਉਣ ਵਾਲੇ ਸਾਲਾਂ ਵਿੱਚ ਦਵਾਈਆਂ ਦੀ ਕੀਮਤ ਕੀ ਹੋਵੇਗੀ। 

1 ਜਨਵਰੀ 

ਜੇਕਰ ਤੁਹਾਡੀ ਸਿਹਤ ਦੀ ਕੋਈ ਪੁਰਾਣੀ, ਸਥਿਰ ਅਤੇ ਨਿਰੰਤਰ ਰਹਿਣ ਵਾਲੀ ਸਮੱਸਿਆ ਹੈ, ਤਾਂ ਤੁਸੀਂ 60-ਦਿਨਾਂ ਦੀ ਦਵਾਈ ਦੀ ਪਰਚੀਆਂ ਲਈ ਵੀ ਯੋਗ ਹੋ ਸਕਦੇ ਹੋ, ਜਿਸ ਨਾਲ ਤੁਹਾਨੂੰ ਇੱਕ ਪਰਚੀ 'ਤੇ ਦੁੱਗਣੀ ਦਵਾਈ ਮਿਲੇਗੀ। 

ਪੁਰਾਣੀ, ਸਥਿਰ ਅਤੇ ਨਿਰੰਤਰ ਰਹਿਣ ਵਾਲੀ ਸਿਹਤ ਸਮੱਸਿਆ 

30-ਦਿਨ 

60-ਦਿਨਾਂ ਦੀ ਦਵਾਈ ਦੀ ਪਰਚੀਆਂ 

60-ਦਿਨ 

ਇਹ ਕੁਝ ਤਰੀਕੇ ਹਨ ਜਿਨ੍ਹਾਂ ਨਾਲ PBS ਸਸਤੀਆਂ ਦਵਾਈਆਂ ਤੱਕ ਪਹੁੰਚ ਕਰਨ ਲਈ ਵਧੇਰੇ ਲੋਕਾਂ ਦੀ ਮੱਦਦ ਕਰਦਾ ਹੈ । 

ਸਸਤੀਆਂ ਦਵਾਈਆਂ 

ਤੱਕ ਪਹੁੰਚ ਲਈ 

ਵਧੇਰੇ ਲੋਕਾਂ 

ਦੀ ਮੱਦਦ ਕਰਦਾ ਹੈ    

 ਪਰਚੀ ਵਾਲੀਆਂ ਦਵਾਈਆਂ 'ਤੇ ਬੱਚਤ ਕਿਵੇਂ ਕਰਨੀ ਹੈ ਇਸ ਬਾਰੇ ਵਧੇਰੇ ਜਾਣਕਾਰੀ ਲਈ health.gov.au/cheapermedicines 'ਤੇ ਜਾਓ ਜਾਂ ਆਪਣੇ ਸਿਹਤ ਪੇਸ਼ੇਵਰ ਜਾਂ ਫਾਰਮਾਸਿਸਟ ਨਾਲ ਗੱਲ ਕਰੋ। 

Video type:
Story
Publication date:
Date last updated:
Tags: 

Help us improve health.gov.au

If you would like a response please provide an email address. Your email address is covered by our privacy policy.