ਕਿਸੇ ਫਾਰਮਾਸਿਸਟ ਨੂੰ ਪੁੱਛੋ
PBS ਵਿੱਚ ਤਬਦੀਲੀਆਂ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ
PBS ਕੀ ਹੈ ਅਤੇ PBS ਦਵਾਈ ਦੀ ਕੀਮਤ ਕਿਵੇਂ ਕੰਮ ਕਰਦੀ ਹੈ?
ਲੌਰੇਨ ਵਿਲਸਨ ਫਾਰਮਾਸਿਸਟ
ਫਾਰਮਾਸਿਊਟੀਕਲ ਲਾਭ ਯੋਜਨਾ, ਜਿਸਨੂੰ PBS ਵੀ ਕਿਹਾ ਜਾਂਦਾ ਹੈ, ਆਸਟ੍ਰੇਲੀਆ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਲਈ 900 ਤੋਂ ਵੱਧ ਸਬਸਿਡੀ ਵਾਲੀਆਂ ਦਵਾਈਆਂ ਤੱਕ ਪਹੁੰਚ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ।
ਅਹਿਮਦ ਇਬਰਾਹਿਮ ਫਾਰਮਾਸਿਸਟ ਅਤੇ ਮਾਲਕ
ਇਹ ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕਿਸੇ ਕੋਲ ਦਵਾਈ ਤੱਕ ਕਿਫਾਇਤੀ ਅਤੇ ਸਮੇਂ ਸਿਰ ਪਹੁੰਚ ਹੋਵੇ।
ਮੇਅ ਮੋਰਸ਼ੈਡੀ ਡਿਊਟੀ 'ਤੇ ਫਾਰਮਾਸਿਸਟ
ਜਦੋਂ ਤੁਸੀਂ ਕੋਈ ਉਹ ਦਵਾਈ ਖਰੀਦਦੇ ਹੋ ਜੋ PBS 'ਤੇ ਸੂਚੀਬੱਧ ਹੈ, ਤੁਹਾਡੇ ਦੁਆਰਾ ਅਦਾ ਕੀਤੀ ਜਾਣ ਵਾਲੀ ਰਕਮ ਨੂੰ PBS ਮਰੀਜ਼ ਵਲੋਂ ਕੀਤਾ ਜਾਣ ਵਾਲਾ ਸਹਿ-ਭੁਗਤਾਨ ਕਿਹਾ ਜਾਂਦਾ ਹੈ।
ਕੁਝ PBS ਦਵਾਈਆਂ ਦੀ ਕੀਮਤ ਜ਼ਿਆਦਾ ਹੋਵੇਗੀ ਕਿਉਂਕਿ ਉਹਨਾਂ ਤੇ ਬ੍ਰਾਂਡ ਦਾ ਪ੍ਰੀਮੀਅਮ ਲਾਗੂ ਹੁੰਦਾ ਹੈ, ਜਦੋਂ ਕਿ ਦੂਜੀਆਂ ਦੀ ਕੀਮਤ ਘੱਟ ਹੋਵੇਗੀ।
ਸਬਸਿਡੀ (ਛੋਟ ) ਵਾਲੀਆਂ ਦਵਾਈਆਂ ਕੌਣ ਲੈ ਸਕਦਾ ਹੈ?
ਕੋਈ ਵੀ ਮੈਡੀਕੇਅਰ ਕਾਰਡ ਧਾਰਕ PBS ਵਾਲੀਆਂ ਦਵਾਈਆਂ ਖ਼ਰੀਦ ਸਕਦਾ ਹੈ।
ਜੇਕਰ ਤੁਹਾਡੇ ਕੋਲ ਕਾਮਨਵੈਲਥ ਕਨਸ਼ੈਸ਼ਨ ਕਾਰਡ ਹੈ, ਤੁਸੀਂ ਇਹਨਾਂ ਦਵਾਈਆਂ ਨੂੰ ਰਿਆਇਤੀ ਦਰ 'ਤੇ ਪ੍ਰਾਪਤ ਕਰ ਸਕਦੇ ਹੋ।
PBS ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ?
ਜੇਬ ਤੋਂ ਹੋਣ ਵਾਲਾ ਵੱਧ ਤੋਂ ਵੱਧ ਸਹਿ-ਭੁਗਤਾਨ $31.60 ਤੋਂ ਘਟਾ ਕੇ $25 ਕਰ ਦਿੱਤਾ ਗਿਆ ਹੈ।
ਇਸਦਾ ਮਤਲਬ ਹੈ ਕਿ ਤੁਹਾਨੂੰ PBS ਸੂਚੀਬੱਧ ਦਵਾਈਆਂ ਲਈ $25 ਤੋਂ ਵੱਧ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
ਰਿਆਇਤ ਦਰ ਲਈ ਵੱਧ ਤੋਂ ਵੱਧ ਸਹਿ-ਭੁਗਤਾਨ $7.70 ਤੇ ਬੰਨ੍ਹ (ਫ੍ਰੀਜ਼ ਕਰ) ਦਿੱਤਾ ਗਿਆ ਹੈ।
ਅਤੇ ਜਦੋਂ ਕਿ ਇਹ ਆਮ ਤੌਰ 'ਤੇ ਮਹਿੰਗਾਈ ਦੇ ਨਾਲ ਵਧਦਾ ਹੈ, ਇਹ 2030 ਤੱਕ ਸਥਿਰ ਰਹਿਣ ਵਾਲਾ ਹੈ।
ਮਰੀਜ਼ ਵਲੋਂ ਕੀਤੇ ਜਾਣ ਵਾਲੇ ਸਹਿ-ਭੁਗਤਾਨ ਨੂੰ ਕਿਉਂ ਘਟਾਇਆ ਗਿਆ ਹੈ?
ਦਵਾਈਆਂ ਨੂੰ ਹੋਰ ਕਿਫਾਇਤੀ ਬਣਾਉਣ ਲਈ PBS ਮਰੀਜ਼ ਵਲੋਂ ਕੀਤੇ ਜਾਣ ਵਾਲੇ ਸਹਿ-ਭੁਗਤਾਨ ਨੂੰ ਘਟਾ ਕੇ $25 ਕਰ ਦਿੱਤਾ ਗਿਆ ਹੈ।
ਇਸ ਲਈ ਜੇਕਰ ਤੁਸੀਂ $31.60 ਦਾ ਭੁਗਤਾਨ ਕਰ ਰਹੇ ਸੀ, ਹੁਣ ਤੁਸੀਂ ਹਰ ਦਵਾਈ ਪਿੱਛੇ $6.60 ਦੀ ਬਚਤ ਕਰਦੇ ਹੋ।
ਇਸ ਲਈ ਤੁਹਾਨੂੰ ਆਪਣੀ ਪਰਚੀ ਤੇ ਦਵਾਈ ਲੈਣ ਲਈ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ।
ਰਿਆਇਤੀ ਸਹਿ-ਭੁਗਤਾਨ ਨੂੰ ਫ੍ਰੀਜ਼ ਕਿਉਂ ਕੀਤਾ ਗਿਆ ਹੈ?
ਪਰਿਵਾਰਾਂ ਅਤੇ ਵਿਅਕਤੀਆਂ ਨੂੰ ਆਪਣੀਆਂ ਦਵਾਈਆਂ ਦੀਆਂ ਲਾਗਤਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਰਿਆਇਤੀ ਕਾਰਡ ਦਰ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਦਰ 2030 ਤੱਕ ਇਹੋ ਹੀ ਰਹੇਗੀ।
ਜੇਕਰ ਮੇਰੀ ਦਵਾਈ ਦੀ ਕੀਮਤ $25 ਸਹਿ-ਭੁਗਤਾਨ ਦੀ ਰਕਮ ਤੋਂ ਘੱਟ ਹੋਵੇ ਤਾਂ ਕੀ ਹੋਵੇਗਾ?
ਜੇਕਰ ਤੁਹਾਡੀ PBS ਦਵਾਈ ਦੀ ਕੀਮਤ $25 ਤੋਂ ਘੱਟ ਹੈ, ਤਾਂ ਕੀਮਤ ਉਹੀ ਰਹੇਗੀ।
ਦਵਾਈ ਦੀ ਕੀਮਤ ਅਜੇ ਵੀ ਇੱਕ ਫਾਰਮੇਸੀ ਤੋਂ ਦੂਜੀ ਵਿੱਚ ਵੱਖ-ਵੱਖ ਹੋ ਸਕਦੀ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ।
ਅਤੇ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੈ, ਤੁਸੀਂ ਹਮੇਸ਼ਾ ਆਪਣੇ ਫਾਰਮਾਸਿਸਟ ਤੋਂ PBS ਦਵਾਈ ਦੀ ਕੀਮਤ ਬਾਰੇ ਪੁੱਛ ਸਕਦੇ ਹੋ।
ਕੁਝ ਦਵਾਈਆਂ ਦੀ ਕੀਮਤ ਅਜੇ ਵੀ $25 ਤੋਂ ਵੱਧ ਕਿਉਂ ਹੈ?
ਕੁਝ ਦਵਾਈ ਦੇ ਸਪਲਾਇਰ ਆਪਣੀਆਂ ਦਵਾਈਆਂ ਲਈ ਵਾਧੂ ਪੈਸੇ ਲੈਂਦੇ ਹਨ, ਅਤੇ ਇਸਨੂੰ ਬ੍ਰਾਂਡ (ਲਈ ਵਾਧੂ ਭੁਗਤਾਨ) ਦੀ ਕੀਮਤ ਦਾ ਪ੍ਰੀਮੀਅਮ ਕਿਹਾ ਜਾਂਦਾ ਹੈ।
ਆਪਣੇ ਸਥਾਨਕ ਫਾਰਮਾਸਿਸਟ ਨਾਲ ਹੋਰ ਵਿਕਲਪਿਕ ਬ੍ਰਾਂਡਾਂ ਬਾਰੇ ਗੱਲ ਕਰੋ ਜਿਨ੍ਹਾਂ ਉੱਤੇ ਇਹ ਬ੍ਰਾਂਡ ਦੀ ਕੀਮਤ ਦਾ ਪ੍ਰੀਮੀਅਮ ਨਹੀਂ ਹੈ।
ਇਹਨਾਂ ਨੂੰ ਜੈਨਰਿਕ ਦਵਾਈਆਂ ਵਜੋਂ ਜਾਣਿਆ ਜਾਂਦਾ ਹੈ।
ਕੀ ਮੈਨੂੰ ਸਸਤਾ ਮੁੱਲ ਪ੍ਰਾਪਤ ਕਰਨ ਲਈ ਕੁਝ ਕਰਨ ਦੀ ਲੋੜ ਹੈ?
PBS ਸਬਸਿਡੀ ਆਪਣੇ ਆਪ ਹੀ ਲਾਗੂ ਹੋ ਜਾਵੇਗੀ।
ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ।
ਆਪਣੀਆਂ ਦਵਾਈਆਂ ਦੀ ਕੀਮਤ ਘਟਾਉਣ ਲਈ ਮੈਂ ਹੋਰ ਕੀ ਕਰ ਸਕਦਾ ਹਾਂ?
ਆਪਣੇ ਫਾਰਮਾਸਿਸਟ ਨੂੰ ਇਹ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਕਹੋ ਕਿ ਤੁਸੀਂ PBS ਦਵਾਈ 'ਤੇ ਕਿੰਨਾ ਖਰਚ ਕਰਦੇ ਹੋ
ਉਹ ਵਿਅਕਤੀ ਅਤੇ ਪਰਿਵਾਰ ਜੋ PBS ਦਵਾਈਆਂ 'ਤੇ ਬਹੁਤ ਸਾਰਾ ਪੈਸਾ ਖਰਚ ਕਰਦੇ ਹਨ ਸੇਫਟੀ ਨੈੱਟ ਕਾਰਡ ਲਈ ਯੋਗ ਹੋ ਸਕਦੇ ਹਨ, ਜੋ ਦਵਾਈਆਂ ਨੂੰ ਹੋਰ ਵੀ ਸਸਤਾ ਜਾਂ ਮੁਫ਼ਤ ਬਣਾਉਂਦਾ ਹੈ।
ਵਧੇਰੇ ਜਾਣਕਾਰੀ ਲਈ, ਸਿਹਤ ਵੈੱਬਸਾਈਟ 'ਤੇ ਜਾਓ।