ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਮੈਡੀਕੇਅਰ ਬਲਕ ਬਿਲਿੰਗ ਨੂੰ ਸਮਝਣਾ

ਇਹ ਵੀਡੀਓ ਦੱਸਦੀ ਹੈ ਕਿ ਮੈਡੀਕੇਅਰ ਵਾਲੇ ਮਰੀਜ਼ਾਂ ਲਈ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ, ਨਾਲ ਹੀ ਜਦੋਂ ਕੋਈ ਜਨਰਲ ਪ੍ਰੈਕਟਿਸ ਬਲਕ ਬਿੱਲ ਨਹੀਂ ਕਰਦੀ ਹੈ ਤਾਂ ਦਾਅਵਾ ਕਰਨ ਦੇ ਕਦਮ ਵੀ ਦੱਸੇ ਗਏ ਹਨ।

0:46

[Super]: ਮੈਡੀਕੇਅਰ ਬਲਕ ਬਿਲਿੰਗ ਨੂੰ ਸਮਝਣਾ

[VO]: ਬਲਕ ਬਿਲਿੰਗ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਸਿਹਤ ਪੇਸ਼ੇਵਰ ਵਲੋਂ ਮਿਲੀ ਡਾਕਟਰੀ ਸੇਵਾ ਲਈ ਭੁਗਤਾਨ ਨਹੀਂ ਕਰਨਾ ਪਵੇਗਾ।

[Super]: ਮੈਡੀਕੇਅਰ

[Super]: ਬਲਕ ਬਿਲਿੰਗ ਦਾ ਦਾਅਵਾ

[VO]: ਮੈਡੀਕੇਅਰ ਪੂਰੀ ਲਾਗਤ ਨੂੰ ਕਵਰ ਕਰਦਾ ਹੈ, ਜਿਸ ਨਾਲ ਜੇਬ ਤੋਂ ਬਿਨਾਂ ਪੈਸੇ ਖਰਚੇ ਸਿਹਤ ਸੰਭਾਲ ਤੱਕ ਪਹੁੰਚ ਪ੍ਰਾਪਤ ਕਰਨ ਦਾ ਤਰੀਕਾ ਮਿਲਦਾ ਹੈ।

[VO]: ਮੈਡੀਕੇਅਰ ਵਾਲਾ ਕੋਈ ਵੀ ਵਿਅਕਤੀ ਬਲਕ ਬਿਲਿੰਗ ਤੱਕ ਪਹੁੰਚ ਕਰ ਸਕਦਾ ਹੈ ਜੇਕਰ ਉਸਦਾ ਸਿਹਤ ਸੰਭਾਲ ਪ੍ਰਦਾਤਾ ਇਸਦੀ ਪੇਸ਼ਕਸ਼ ਕਰਦਾ ਹੈ।

[VO]: ਜੇਕਰ ਤੁਹਾਡਾ ਡਾਕਟਰ ਬਲਕ ਬਿੱਲ ਕਰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਮੈਡੀਕੇਅਰ ਪੂਰੀ ਸੇਵਾ ਦੀ ਲਾਗਤ ਨੂੰ ਕਵਰ ਕਰਦਾ ਹੈ ਅਤੇ ਤੁਸੀਂ ਕੁਝ ਵੀ ਭੁਗਤਾਨ ਨਹੀਂ ਕਰਦੇ।

[VO]: ਜੇਕਰ ਤੁਹਾਡਾ ਡਾਕਟਰ ਬਲਕ ਬਿਲਿੰਗ ਦੀ ਪੇਸ਼ਕਸ਼ ਨਹੀਂ ਕਰਦਾ ਹੈ, ਤਾਂ ਤੁਸੀਂ ਸੇਵਾ ਲਈ ਭੁਗਤਾਨ ਕਰਨ ਤੋਂ ਬਾਅਦ ਮੈਡੀਕੇਅਰ ਤੋਂ ਦਾਅਵਾ ਕਰਨ ਦੇ ਯੋਗ ਹੋ ਸਕਦੇ ਹੋ।

[Super]: ਰਸੀਦ

[Super]: ਡਾਕਟਰੀ ਖਰਚ ਦਾ ਦਾਅਵਾ

[VO]: ਜੇਬ ਤੋਂ ਖਰਚਾ ਹੋ ਸਕਦਾ ਹੈ।

Video type:
Story
Publication date:
Date last updated:

Help us improve health.gov.au

If you would like a response please provide an email address. Your email address is covered by our privacy policy.