ਬਲਕ ਬਿਲਿੰਗ ਦਾ ਮਤਲਬ ਹੈ ਕਿ ਜਦੋਂ ਤੁਸੀਂ ਕਿਸੇ ਜੀ ਪੀ ਨੂੰ ਦਿਖਾਉਂਦੇ ਹੋ ਤਾਂ ਤੁਹਾਨੂੰ ਕੁਝ ਵੀ ਭੁਗਤਾਨ ਨਹੀਂ ਕਰਨਾ ਪੈਂਦਾ। ਮੈਡੀਕੇਅਰ ਸੇਵਾ ਦੀ ਪੂਰੀ ਲਾਗਤ ਨੂੰ ਭਰਦਾ ਹੈ ਤੁਹਾਡੀ ਸਹਿਮਤੀ ਨਾਲ
ਇਸ ਲਈ ਤੁਹਾਨੂੰ ਕੁਝ ਵੀ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਰ ਸਾਲ ਸੈਂਕੜੇ ਡਾਲਰ ਆਪਣੇ ਖਰਚਿਆਂ ਵਿੱਚ ਬੱਚ ਸਕਦੇ ਹਨ।
ਜੀ ਪੀ ਨੂੰ ਹੁਣ ਮੈਡੀਕੇਅਰ ਤੋਂ ਵਾਧੂ ਫੰਡਿੰਗ ਮਿਲੇਗੀ ਜਦੋਂ ਉਹ ਕਿਸੇ ਵੀ ਮੈਡੀਕੇਅਰ-ਯੋਗ ਮਰੀਜ਼ ਨੂੰ ਬਲਕ ਬਿੱਲ ਕਰਨਗੇ। ਬਲਕ ਬਿਲਿੰਗ ਪ੍ਰੈਕਟਿਸ ਇਨਸੈਂਟਿਵ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀ ਜੀ ਪੀ ਪ੍ਰੈਕਟਿਸ (ਕਲੀਨਿਕ)
ਹਰੇਕ ਮੈਡੀਕੇਅਰ-ਯੋਗ ਮਰੀਜ਼ ਨੂੰ ਯੋਗ ਸੇਵਾਵਾਂ ਲਈ ਬਲਕ ਬਿੱਲ ਕਰਦੇ ਹਨ। ਜੀ ਪੀ ਸੇਵਾਵਾਂ ਜਿਨ੍ਹਾਂ ਦਾ ਆਮ ਤੌਰ 'ਤੇ ਬਲਕ ਬਿੱਲ ਕੀਤਾ ਜਾਂਦਾ ਹੈ ਉਨ੍ਹਾਂ ਵਿੱਚ ਵਿਅਕਤੀਗਤ ਜਾਂ ਟੈਲੀਹੈਲਥ ਮੁਲਾਕਾਤਾਂ,
ਪੁਰਾਣੀ ਸਿਹਤ ਸਮੱਸਿਆ ਦੇ ਪ੍ਰਬੰਧਨ ਲਈ ਯੋਜਨਾਵਾਂ ਅਤੇ ਸਮੀਖਿਆਵਾਂ,
ਮਾਨਸਿਕ ਸਿਹਤ ਇਲਾਜ ਯੋਜਨਾਵਾਂ, ਅਤੇ ਸਿਹਤ ਮੁਲਾਂਕਣ ਸ਼ਾਮਲ ਹਨ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਸਿਹਤ ਸੰਭਾਲ ਲੈਣ ਵਿੱਚ ਦੇਰ ਨਾ ਕਰੋ।
ਬਲਕ ਬਿਲਿੰਗ ਦੇ ਨਾਲ, ਬਿੱਲ ਮੈਡੀਕੇਅਰ ਭਰੇਗਾ। ਆਪਣੇ ਨੇੜੇ ਇੱਕ ਬਲਕ ਬਿਲਿੰਗ ਵਾਲਾ ਜੀ ਪੀ ਲੱਭਣ ਲਈ health.gov.au/bulkbilling 'ਤੇ ਜਾਓ। .