ਆਸਟ੍ਰੇਲੀਆ ਦੇ ਅੰਦਰ ਘਰੇਲੂ ਯਾਤਰਾ
ਹੇਠ ਲਿਖਿਆਂ ਵੱਲ ਦੀ ਯਾਤਰਾ ਬਾਰੇ ਜਾਣਕਾਰੀ ਵਾਸਤੇ ਸਥਾਨਕ ਸਿਹਤ ਵਿਭਾਗਾਂ ਦੀਆਂ ਵੈੱਬਸਾਈਟਾਂ ਦੇਖੋ:
ਵਿਦੇਸ਼ ਯਾਤਰਾ ਕਰਨਾ
COVID -19 ਆਸਟ੍ਰੇਲੀਆ ਅਤੇ ਵਿਦੇਸ਼ਾਂ ਵਿੱਚ ਸਿਹਤ ਲਈ ਲਗਾਤਾਰ ਖਤਰਾ ਬਣਿਆ ਹੋਇਆ ਹੈ। ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾ ਕਰਦੇ ਸਮੇਂ ਮਾਸਕ ਪਹਿਨਣ ਅਤੇ ਟੀਕਾਕਰਨ ਕਰਵਾਉਣ ਦੀ ਜ਼ੋਰਦਾਰ ਸਿਫਾਰਸ਼ ਕਰਦੇ ਹਾਂ। ਤੁਹਾਨੂੰ ਖੰਘ ਅਤੇ ਹੱਥਾਂ ਦੀ ਸਾਫ਼-ਸਫ਼ਾਈ ਦਾ ਵਧੀਆ ਅਭਿਆਸ ਕਰਨਾ ਚਾਹੀਦਾ ਹੈ, ਅਤੇ ਜਿੱਥੇ ਕਿਤੇ ਸੰਭਵ ਹੋਵੇ ਸਰੀਰਕ ਤੌਰ 'ਤੇ ਹੋਰਨਾਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਕੁਝ ਦੇਸ਼ਾਂ, ਏਅਰਲਾਈਨਾਂ ਅਤੇ ਜਹਾਜ਼ ਕੰਪਨੀਆਂ ਦੀਆਂ COVID-19 ਯਾਤਰਾ ਦੀਆਂ ਖਾਸ ਲੋੜਾਂ ਹੋ ਸਕਦੀਆਂ ਹਨ। ਇਹਨਾਂ ਵਿੱਚ ਸ਼ਾਮਲ ਹੋ ਸਕਦਾ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਉਡਾਣ ਜਾਂ ਜਹਾਜ਼ ਵਿੱਚ ਚੜ੍ਹ ਸਕੋ, ਚੈੱਕ-ਇਨ ਮੌਕੇ ਰਵਾਨਗੀ ਤੋਂ ਪਹਿਲਾਂ ਦੇ ਟੈਸਟ ਵਾਲੇ ਨਤੀਜੇ ਦੀ ਲੋੜ ਪੈ ਸਕਦੀ ਹੈ। ਦੋਵਾਂ ਦੀਆਂ ਦਾਖਲਿਆਂ ਲੋੜਾਂ ਦੀ ਜਾਂਚ ਕਰੋ:
-
ਉਹ ਦੇਸ਼ ਜਿੱਥੇ ਤੁਸੀਂ ਯਾਤਰਾ ਕਰ ਰਹੇ ਹੋ, ਜਾਂ ਜਿਸ ਰਾਹੀਂ ਲੰਘ ਰਹੇ ਹੋ
-
ਏਅਰਲਾਈਨ ਜਾਂ ਸਮੁੰਦਰੀ ਜਹਾਜ਼ ਦੀਆਂ ਕੰਪਨੀਆਂ ਦੀਆਂ ਲੋੜਾਂ।
ਸਰੋਤ:
ਘਰ ਪਰਤ ਰਹੇ ਆਸਟ੍ਰੇਲੀਆ ਦੇ ਲੋਕ
ਆਸਟ੍ਰੇਲੀਆ ਦੀਆਂ ਸਰਹੱਦਾਂ ਖੁੱਲ੍ਹੀਆਂ ਹਨ, ਅਤੇ ਹੇਠ ਲਿਖਿਆਂ ਵਾਸਤੇ Australian Government ਦੀਆਂ ਕੋਈ ਲੋੜਾਂ ਨਹੀਂ ਹਨ:
- ਆਸਟ੍ਰੇਲੀਆ ਪਹੁੰਚਣ 'ਤੇ ਨੈਗੇਟਿਵ COVID-19 ਟੈਸਟ ਦਾ ਸਬੂਤ ਦੇਣਾ
- COVID-19 ਟੀਕਾਕਰਨ ਦਾ ਸਬੂਤ ਪ੍ਰਦਾਨ ਕਰਨਾ
- ਮਾਸਕ ਪਹਿਨੋ, ਹਾਲਾਂਕਿ ਇਸ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
ਯਾਤਰਾ ਬੀਮਾ
ਯਾਤਰਾ ਬੀਮਾ ਮਹੱਤਵਪੂਰਨ ਹੈ ਜੇ ਤੁਸੀਂ ਵਿਦੇਸ਼ ਵਿੱਚ COVID-19 ਨਾਲ ਬਿਮਾਰ ਹੋ ਜਾਂਦੇ ਹੋ। ਇਹ ਯਕੀਨੀ ਬਣਾਓ ਕਿ ਤੁਹਾਡੇ ਬੀਮੇ ਵਿੱਚ ਇਹ ਸ਼ਾਮਲ ਹੋਵੇ:
- ਲੰਘਣ ਵਾਲੇ ਟਿਕਾਣੇ
- COVID-19 ਲਈ ਸ਼ਮੂਲੀਅਤ
- ਹੋਰ ਵਾਧੂ ਸਹੂਲਤਾਂ ਜਿਵੇਂ ਕਿ ਕਰੂਜ਼ ਵਿਸ਼ੇਸ਼ ਬੀਮਾ।
ਕੁਝ ਟਿਕਾਣਿਆਂ ਵਿੱਚ ਯਾਤਰੀਆਂ ਨੂੰ ਦਾਖਲੇ ਦੀ ਸ਼ਰਤ ਵਜੋਂ ਯਾਤਰਾ ਬੀਮਾ ਲੈਣ ਦੀ ਵੀ ਲੋੜ ਹੁੰਦੀ ਹੈ।
ਕਰੂਜ਼ (ਸਮੁੰਦਰੀ ਜਹਾਜ਼) ਯਾਤਰਾ
ਆਪਣੇ ਸਮੁੰਦਰੀ ਜਹਾਜ਼ ਅਤੇ ਮੰਜ਼ਿਲ ਵਾਸਤੇ ਨਵੀਨਤਮ ਯਾਤਰਾ ਲੋੜਾਂ ਵਾਸਤੇ ਆਪਣੇ ਕਰੂਜ਼ ਪ੍ਰਦਾਤੇ ਕੋਲੋਂ ਪੜਤਾਲ ਕਰੋ।
ਟੀਕਾਕਰਨ
ਯਾਤਰੀਆਂ ਨੂੰ ਕਿਸੇ ਕਰੂਜ਼ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋਣ ਲਈ ਟੀਕੇ ਲਗਾਏ ਜਾਣ ਵਾਸਤੇ Australian Government ਦੀ ਕੋਈ ਲੋੜ ਨਹੀਂ ਹੈ। ਪਰ, ਅਸੀਂ ਸਿਫਾਰਸ਼ ਕਰਦੇ ਹਾਂ:
- COVID-19 ਟੀਕਾਕਰਨ, ਕਿਉਂਕਿ ਤੁਹਾਨੂੰ ਗੰਭੀਰ ਬਿਮਾਰੀ ਅਤੇ ਲੰਬੇ ਸਮੇਂ ਵਾਲੇ COVID-19 ਦੇ ਵਿਕਾਸ ਦਾ ਸਭ ਤੋਂ ਵੱਡਾ ਜੋਖਮ ਹੁੰਦਾ ਹੈ ਜੇ ਤੁਹਾਨੂੰ ਟੀਕਾ ਨਹੀਂ ਲਗਾਇਆ ਜਾਂਦਾ ਹੈ
- ਕਰੂਜ਼ 'ਤੇ ਆਪਣੀ ਯਾਤਰਾ' ਬਾਰੇ ਮੁੜ ਵਿਚਾਰ ਕਰਨਾ ਜੇ ਤੁਹਾਨੂੰ ਟੀਕਾ ਨਹੀਂ ਲਗਾਇਆ ਗਿਆ ਹੈ।
ਕਰੂਜ਼ 'ਤੇ ਬਿਮਾਰੀ ਦਾ ਫੈਲਣਾ
ਕਰੂਜ਼ ਸਮੁੰਦਰੀ ਜਹਾਜ਼ਾਂ ਵਿੱਚ ਹੋਰ ਕਿਸਮਾਂ ਦੀ ਯਾਤਰਾ ਦੇ ਮੁਕਾਬਲੇ ਬਿਮਾਰੀ ਫੈਲਣ ਦਾ ਵਧੇਰੇ ਖਤਰਾ ਹੁੰਦਾ ਹੈ। COVID-19, ਇਨਫਲੂਅਐਂਜ਼ਾ, ਅਤੇ ਹੋਰ ਛੂਤ ਦੀਆਂ ਬਿਮਾਰੀਆਂ ਨੇੜਲੇ ਖੇਤਰਾਂ ਵਿੱਚ ਰਹਿਣ ਵਾਲੇ ਅਤੇ ਮੇਲ-ਜੋਲ ਕਰਨ ਵਾਲੇ ਲੋਕਾਂ ਵਿੱਚ ਆਸਾਨੀ ਨਾਲ ਫੈਲਦੀਆਂ ਹਨ।
ਜੇ ਤੁਹਾਡੇ ਕਰੂਜ਼ 'ਤੇ COVID-19 ਦਾ ਪ੍ਰਕੋਪ ਵਾਪਰਦਾ ਹੈ, ਤਾਂ ਤੁਹਾਨੂੰ ਇਹ ਕਰਨ ਦੀ ਲੋੜ ਪੈ ਸਕਦੀ ਹੈ:
- ਸਮੁੰਦਰੀ ਜਹਾਜ਼ ਵਿੱਚ ਕੁਆਰੰਟੀਨ
- ਜਿਸ ਪ੍ਰਾਂਤ ਜਾਂ ਕੇਂਦਰੀ ਪ੍ਰਦੇਸ਼ ਜਾਂ ਦੇਸ਼ ਵਿੱਚ ਤੁਸੀਂ ਹੋ, ਉਸ ਵਿੱਚ ਉੱਤਰੋ ਅਤੇ ਸਥਾਨਕ ਨਿਯਮਾਂ ਦੀ ਪਾਲਣਾ ਕਰੋ।
ਇਸ ਤੋਂ ਪਹਿਲਾਂ ਕਿ ਤੁਸੀਂ ਯਾਤਰਾ ਕਰੋ, ਕਰੂਜ਼ਾਂ ਬਾਰੇ ਸਮਾਰਟਰੈਵਲਰ ਸਲਾਹ ਦੀ ਜਾਂਚ ਕਰੋ। ਆਪਣੇ COVID-19 ਸੁਰੱਖਿਆ ਪ੍ਰੋਟੋਕੋਲਾਂ ਬਾਰੇ ਵਿਸ਼ੇਸ਼ ਜਾਣਕਾਰੀ ਲਈ ਆਪਣੇ ਯਾਤਰਾ ਏਜੰਟ ਜਾਂ ਕਰੂਜ਼ ਕੰਪਨੀਆਂ ਨਾਲ ਸੰਪਰਕ ਕਰੋ।
ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਕਾਰਜਸ਼ੀਲ ਸਿਹਤ ਪ੍ਰੋਟੋਕੋਲਾਂ ਦਾ ਵਿਕਾਸ ਅਤੇ ਨਵੀਨੀਕਰਨ ਕਰਦੀਆਂ ਹਨ ਜੋ ਆਸਟ੍ਰੇਲੀਆ ਵਿੱਚ ਸਮੁੰਦਰੀ ਯਾਤਰਾ ਦਾ ਸਮਰਥਨ ਕਰਦੇ ਹਨ।
ਕਰੂਜ਼ ਉਦਯੋਗ ਦੇ ਪ੍ਰੋਟੋਕੋਲ ਕਰੂਜ਼ ਸਮੁੰਦਰੀ ਜਹਾਜ਼ਾਂ ਵਿੱਚ COVID-19 ਸੰਚਾਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਯਾਤਰੀਆਂ ਲਈ ਟੀਕਾਕਰਨ ਦੀਆਂ ਲੋੜਾਂ
- ਬਿਮਾਰੀ ਫੁੱਟ ਪੈਣ ਦੇ ਪ੍ਰਬੰਧ ਦੀਆਂ ਯੋਜਨਾਵਾਂ
- COVID-19 ਸੁਰੱਖਿਆ ਯੋਜਨਾਵਾਂ।
ਆਸਟ੍ਰੇਲੀਆ ਵੱਲ ਆਉਂਦੇ ਅੰਤਰਰਾਸ਼ਟਰੀ ਯਾਤਰੀ
ਆਸਟ੍ਰੇਲੀਆ ਦੀਆਂ ਸਰਹੱਦਾਂ ਖੁੱਲ੍ਹੀਆਂ ਹਨ, ਅਤੇ ਹੇਠ ਲਿਖਿਆਂ ਵਾਸਤੇ Australian Government ਦੀਆਂ ਕੋਈ ਲੋੜਾਂ ਨਹੀਂ ਹਨ:
- ਆਸਟ੍ਰੇਲੀਆ ਪਹੁੰਚਣ 'ਤੇ ਨੈਗੇਟਿਵ COVID-19 ਟੈਸਟ ਦਾ ਸਬੂਤ ਦੇਣਾ
- COVID-19 ਟੀਕਾਕਰਨ ਦਾ ਸਬੂਤ ਪ੍ਰਦਾਨ ਕਰਨਾ
- ਮਾਸਕ ਪਹਿਨੋ, ਹਾਲਾਂਕਿ ਇਸ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
ਆਸਟ੍ਰੇਲੀਆ ਵਿੱਚ ਦਾਖਲ ਹੋਣ ਅਤੇ ਛੱਡਣ ਬਾਰੇ ਹੋਰ ਜਾਣੋ।