COVID-19 ਕਰੋਨਾਵਾਇਰਸ, SARS-CoV-2 ਦੇ ਕਾਰਨ ਹੋਣ ਵਾਲੀ ਬਿਮਾਰੀ ਹੈ।
COVID -19 ਦੇ ਸਰੂਪ ਲਗਾਤਾਰ ਸਾਹਮਣੇ ਆ ਰਹੇ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਚਿੰਤਾ ਅਤੇ ਦਿਲਚਸਪੀ ਵਾਲੇ ਸਰੂਪਾਂ ਦਾ ਪਤਾ ਕਰਨ ਲਈ ਜ਼ੁੰਮੇਵਾਰ ਹੈ।
ਆਸਟ੍ਰੇਲੀਆ ਵਿੱਚ ਚਿੰਤਾ ਵਾਲੇ ਸਰੂਪਾਂ ਬਾਰੇ ਹੋਰ ਜਾਣੋ।
ਮੌਜੂਦਾ ਹਾਲਤ
ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਨੇ 11 ਮਾਰਚ 2020 ਨੂੰ ਨੋਵਲ ਕਰੋਨਾਵਾਇਰਸ (COVID-19) ਨੂੰ ਵਿਸ਼ਵਵਿਆਪੀ ਮਹਾਂਮਾਰੀ ਐਲਾਨ ਕੀਤਾ।
COVID -19 ਮਹਾਂਮਾਰੀ ਦਾ ਐਲਾਨ ਅਜੇ ਵੀ ਸਰਗਰਮ ਹੈ।
ਮਹਾਂਮਾਰੀ ਅਤੇ ਇਸ ਬਾਰੇ ਹੋਰ ਜਾਣੋ ਕਿ ਅਸੀਂ ਇਸ ਦਾ ਪ੍ਰਬੰਧ ਕਿਵੇਂ ਕਰ ਰਹੇ ਹਾਂ।
ਲੱਛਣ
COVID-19 ਕਰੋਨਾਵਾਇਰਸ, SARS-CoV-2 ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਹੈ।
COVID-19 ਦੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੇ ਹਨ।
ਕੁਝ ਕੁ ਲੋਕ ਆਸਾਨੀ ਨਾਲ ਠੀਕ ਹੋ ਜਾਂਦੇ ਹਨ ਜਦ ਕਿ ਕੁਝ ਹੋਰ ਬਹੁਤ ਬਿਮਾਰ ਹੋ ਜਾਂਦੇ ਹਨ। ਜੇ ਤੁਹਾਡਾ COVID-19 ਲਈ ਟੈਸਟ ਪੌਜ਼ੇਟਿਵ ਆਉਂਦਾ ਹੈ ਤਾਂ ਤੁਸੀਂ ਹੇਠ ਲਿਖਿਆਂ ਦਾ ਅਨੁਭਵ ਕਰ ਸਕਦੇ ਹੋ:
- ਬੁਖਾਰ
- ਖੰਘਣਾ
- ਖ਼ਰਾਬ ਗਲਾ
- ਸਾਹ ਲੈਣ ਵਿੱਚ ਔਖਿਆਈ।
ਵਧੇਰੇ ਜਾਣਕਾਰੀ ਲਈ, COVID-19 ਦੇ ਲੱਛਣਾਂ ਦੀ ਪਛਾਣ ਕਰਨ ਬਾਰੇ ਸਾਡੀ ਤੱਥ ਸ਼ੀਟ ਦੇਖੋ।
ਕੁਝ ਕੁ ਲੋਕਾਂ ਨੂੰ ਕਿਸੇ ਲੱਛਣਾਂ ਦਾ ਤਜ਼ਰਬਾ ਨਹੀਂ ਹੁੰਦਾ (ਉਹ ਲੱਛਣ-ਰਹਿਤ ਹੁੰਦੇ ਹਨ) ਪਰ ਫਿਰ ਵੀ ਇਹ ਵਾਇਰਸ ਨੂੰ ਅੱਗੇ ਫ਼ੈਲਾਅ ਸਕਦੇ ਹਨ।
ਲੰਮੇ ਸਮੇਂ ਦੇ ਪ੍ਰਭਾਵ
ਜ਼ਿਆਦਾਤਰ ਲੋਕ ਜੋ COVID-19 ਲਈ ਪੌਜ਼ੇਟਿਵ ਟੈਸਟ ਕਰਦੇ ਹਨ, ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਪਰ ਕੁਝ ਲੋਕਾਂ ਨੂੰ ਲੰਬੇ ਸਮੇਂ ਵਾਲਾ COVID ਹੋ ਸਕਦਾ ਹੈ।
ਲੰਬੇ ਸਮੇਂ ਵਾਲੇ COVID ਦੇ ਲੱਛਣ COVID-19 ਤੋਂ ਵੱਖਰੇ ਹਨ। ਤੁਸੀਂ ਹੇਠ ਲਿਖਿਆਂ ਦਾ ਅਨੁਭਵ ਕਰ ਸਕਦੇ ਹੋ:
- ਬੇਹੱਦ ਹੰਭ ਜਾਣਾ (ਥਕਾਵਟ)
- ਸਾਹ ਦੀ ਕਮੀ, ਦਿਲ ਦਾ ਫੜ-ਫੜ ਵੱਜਣਾ, ਛਾਤੀ ਵਿੱਚ ਦਰਦ ਜਾਂ ਜਕੜਨ
- ਯਾਦਦਾਸ਼ਤ ਅਤੇ ਇਕਾਗਰਤਾ ਵਿੱਚ ਸਮੱਸਿਆਵਾਂ
- ਸਵਾਦ ਅਤੇ ਸੁੰਘਣ ਵਿੱਚ ਤਬਦੀਲੀਆਂ
- ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ।
ਕਈ ਵਾਰ ਇਹ ਲੱਛਣ ਹਫ਼ਤਿਆਂ ਜਾਂ ਮਹੀਨਿਆਂ ਤੱਕ ਰਹਿ ਸਕਦੇ ਹਨ।
ਲੰਬੇ ਸਮੇਂ ਵਾਲੇ COVID ਬਾਰੇ ਹੋਰ ਜਾਣੋ।