ਹੈਲੋ, ਮੇਰਾ ਨਾਮ Dr Kamal Deep ਹੈ ਅਤੇ ਮੈਂ ਡਾਕਟਰ ਹਾਂ।
ਮੈਂ ਸਮਝਾਉਣ ਜਾ ਰਿਹਾ/ਰਹੀ ਹਾਂ ਕਿ ਕੋਵਿਡ-19 ਵੈਕਸੀਨਾਂ ਕਿਵੇਂ ਕੰਮ ਕਰਦੀਆਂ ਹਨ।
ਵੈਕਸੀਨਾਂ ਨੂੰ ਤੁਹਾਡੇ ਸਰੀਰ ਵਿੱਚ ਟੀਕੇ ਵਜੋਂ ਲਗਾਇਆ ਜਾਂਦਾ ਹੈ।
ਉਹ ਤੁਹਾਡੇ ਸਰੀਰ ਵਿੱਚੋਂ ਕੁਝ ਵੀ ਨਹੀਂ ਕੱਢਦੇ ਅਤੇ ਉਹ
ਤੁਹਾਡੇ ਜੀਨਾਂ ਜਾਂ DNA ਨੂੰ ਨਹੀਂ ਬਦਲਦੇ ਹਨ।
ਕੋਵਿਡ-19 ਵੈਕਸੀਨ ਤੁਹਾਡੇ ਸਰੀਰ ਨੂੰ ਕੋਵਿਡ-19 ਵਾਇਰਸ
ਦੀ ਪਛਾਣ ਕਰਨ ਅਤੇ ਲੜਨਾ ਸਿਖਾਉਂਦੀ ਹੈ। ਇਹਨਾਂ ਦੇ ਵਿੱਚ ਕੋਵਿਡ-19 ਨਹੀਂ ਹੁੰਦਾ,
ਅਤੇ ਤੁਸੀਂ ਵੈਕਸੀਨਾਂ ਲਗਵਾਉਣ ਨਾਲ ਕੋਵਿਡ-19 ਤੋਂ ਬਿਮਾਰ ਨਹੀਂ ਹੋ ਸਕਦੇ।
ਹਲਕੇ ਅਣਚਾਹੇ ਪ੍ਰਭਾਵਾਂ, ਜਿਵੇਂ ਕਿ ਸਿਰ ਪੀੜ ਜਾਂ ਮਾਸਪੇਸ਼ੀਆਂ
ਵਿੱਚ ਦਰਦ, ਦਾ ਮਤਲਬ ਹੈ ਕਿ ਵੈਕਸੀਨ ਕੰਮ ਕਰ ਰਹੀ ਹੈ।
ਕੋਵਿਡ-19 ਵੈਕਸੀਨ ਗੰਭੀਰ ਬਿਮਾਰੀ ਅਤੇ ਮੌਤ ਦੀ ਰੋਕਥਾਮ ਕਰਨ ਵਿੱਚ
ਮਦਦ ਕਰਦੀ ਹੈ। ਟੀਕਾਕਰਨ ਕਰਵਾ ਕੇ ਹਰ ਕੋਈ ਆਪਣੇ ਪਰਿਵਾਰ
ਅਤੇ ਭਾਈਚਾਰੇ ਦੀ ਰੱਖਿਆ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਕੋਵਿਡ-19 ਵੈਕਸੀਨਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ
health.gov.au/covid19-vaccines ਵੇਖੋ ਜਾਂ ਫਿਰ
ਨੈਸ਼ਨਲ ਕਰੋਨਾਵਾਇਰਸ ਸਹਾਇਤਾ ਲਾਈਨ ਨੂੰ 1800 020 080 ਉੱਤੇ ਫੋਨ ਕਰੋ।
ਅਨੁਵਾਦ ਅਤੇ ਦੋਭਾਸ਼ੀਆ ਸੇਵਾਵਾਂ ਵਾਸਤੇ 131 450 ਉੱਤੇ ਫੋਨ ਕਰੋ।