ਚਿਹਰੇ ਦੇ ਮਾਸਕ COVID-19 ਵਰਗੇ ਵਾਇਰਸਾਂ ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰਦੇ ਹਨ ਅਤੇ ਸਾਡੇ ਬਿਮਾਰ ਹੋਣ ਦੇ ਜੋਖਮ ਨੂੰ ਘਟਾਉਂਦੇ ਹਨ।
ਉਹਨਾਂ ਨੂੰ ਪਹਿਨਣ ਦੇ ਬਹੁਤ ਸਾਰੇ ਚੰਗੇ ਕਾਰਨ ਹਨ।
ਮੈਂ ਆਪਣੇ ਅਣਜੰਮੇ ਬੱਚੇ ਲਈ ਆਪਣਾ ਮਾਸਕ ਪਹਿਨਦੀ ਹਾਂ।
ਮੈਂ ਆਪਣੀ ਸੁਰੱਖਿਆ ਲਈ ਆਪਣਾ ਮਾਸਕ ਪਹਿਨਦੀ ਹਾਂ।
ਮੈਂ ਆਪਣੀ ਬਿਮਾਰ ਦਾਦੀ ਦੀ ਸੁਰੱਖਿਆ ਲਈ ਆਪਣਾ ਮਾਸਕ ਪਹਿਨਦੀ ਹਾਂ।
ਆਪਣੇ ਨਾਲ ਇੱਕ ਮਾਸਕ ਰੱਖੋ ਤਾਂ ਜੋ ਤੁਸੀਂ ਲੋੜ ਪੈਣ 'ਤੇ ਇਸਦੀ ਵਰਤੋਂ ਕਰ ਸਕੋ। ਜੇ ਤੁਸੀਂ ਕਿਸੇ ਨੂੰ ਚਿਹਰੇ ਦਾ ਮਾਸਕ ਪਹਿਨੇ ਹੋਏ ਦੇਖਦੇ ਹੋ, ਤਾਂ ਉਹਨਾਂ ਦੇ ਇਸ ਵਿਕਲਪ ਨੂੰ ਚੁਨਣ ਦਾ ਸਤਿਕਾਰ ਕਰੋ।
ਆਪਣੇ ਆਪ ਨੂੰ ਅਤੇ ਆਪਣੇ ਭਾਈਚਾਰੇ ਨੂੰ COVID-19 ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ, ਇਸ ਬਾਰੇ ਹੋਰ ਜਾਣਕਾਰੀ ਲਈ, ਨੈਸ਼ਨਲ ਕੋਰੋਨਾਵਾਇਰਸ ਹੈਲਪਲਾਈਨ ਨੂੰ 1800 020 080 'ਤੇ ਫ਼ੋਨ ਕਰੋ। ਮੁਫਤ ਦੁਭਾਸ਼ੀਏ ਸੇਵਾਵਾਂ ਲਈ ਵਿਕਲਪ 8 ਦੀ ਚੋਣ ਕਰੋ।