COVID-19 vaccination – Video – ਟੀਕਾਕਰਨ ਕਹਾਣੀ ਵੀਡੀਓ (Vaccination story video)
1:52
Read transcript

ਮੇਰਾ ਨਾਂ ਪੁਨੀਤ ਭਾਰਦਵਾਜ ਆ, ਅਤੇ ਮੈਂ ਆਈ.ਪੀ.ਸੀ.ਈ. ਹੈਲਥ ਲਈ ਬਤੌਰ ਕਮਿਊਨਟੀ ਏਨਗੇਜਮੈਂਟ ਅਫਸਰ ਕੰਮ ਕਰਦਾ ਹਾਂ।

ਅੱਜ Puneet ਆਪਣਾ COVID-19 ਦਾ ਟੀਕਾ ਲਗਵਾ ਰਿਹਾ ਹੈ।

ਤੁਸੀਂ ਕੌਮਨਵੈਲਥ ਵੈਕਸੀਨ ਕਲੀਨਿਕਾਂ ਅਤੇ ਰਾਜ ਜਾਂ ਕੇਂਦਰੀ ਪ੍ਰਦੇਸ਼ ਦੇ ਵੈਕਸੀਨ ਕਲੀਨਿਕਾਂ ਵਿਖੇ ਆਪਣਾ ਮੁਫ਼ਤ ਕੋਵਿਡ-19 ਟੀਕਾਕਰਨ ਲਗਵਾ ਸਕਦੇ ਹੋ।

ਇਹਨਾਂ ਕਲੀਨਿਕਾਂ ਵਿਖੇ ਆਪਣਾ ਟੀਕਾਕਰਨ ਕਰਵਾਉਣ ਲਈ ਤੁਹਾਨੂੰ ਮੈਡੀਕੇਅਰ ਕਾਰਡ ਦੀ ਲੋੜ ਨਹੀਂ ਹੈ।

ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਉਸ ਦਿਨ ਆਪਣੇ ਨਾਲ ਲੈ ਕੇ ਆ ਸਕਦੇ ਹੋ, ਜਿਸ ਉੱਤੇ ਤੁਸੀਂ ਭਰੋਸਾ ਕਰਦੇ ਹੋ, ਜਿਵੇਂ ਕਿ ਕੋਈ ਪਰਿਵਾਰ ਦਾ ਜੀਅ ਜਾਂ ਦੋਸਤ, ਸਹਾਇਤਾ ਕਰਮਚਾਰੀ ਜਾਂ ਸੰਭਾਲ ਕਰਤਾ।

ਤੁਹਾਡਾ ਟੀਕਾਕਰਨ ਕਰਨ ਵਾਲਾ ਵਿਅਕਤੀ ਵੈਕਸੀਨ ਲਗਵਾਉਣ ਤੋਂ ਪਹਿਲਾਂ ਤੁਹਾਡੀ ਸਹਿਮਤੀ ਮੰਗੇਗਾ।

ਉਹ ਤੁਹਾਨੂੰ ਤੁਹਾਡੇ ਡਾਕਟਰੀ ਇਤਿਹਾਸ ਅਤੇ ਇਸ ਬਾਰੇ ਸਵਾਲ ਵੀ ਪੁੱਛਣਗੇ ਕਿ ਕੀ ਤੁਸੀਂ ਉਸ ਦਿਨ ਵਧੀਆ ਮਹਿਸੂਸ ਕਰ ਰਹੇ ਹੋ। ਤੁਸੀਂ ਕੋਵਿਡ-19 ਟੀਕਿਆਂ ਬਾਰੇ ਆਮ ਸਵਾਲ ਪੁੱਛ ਸਕਦੇ ਹੋ।

ਕੋਈ ਮੇਡੀਕੇਅਰ ਕਾਰਡ ਦੀ ਜਰੂਰਤ ਨਹੀਂ ਆ ਇਹਦੇ ਲਈ, ਅਤੇ ਇਹ ਅਸਰਦਾਇਕ ਵਈ ਆ ਸੋ ਮੈਨੂੰ ਲੱਗਦਾ ਕੋਵਿਡ-19 ਦੀ ਵੈਕਸੀਨੇਸ਼ਨ ਸਾਨੂੰ ਸਾਰਿਆਂ ਨੂੰ ਕਰਵਾਉਣੀ ਚਾਹੀਦੀ ਆ

ਸੋ ਮੈਨੂੰ ਆਸ ਹੈ ਇਸ ਵੈਕਸੀਨ ਤੋਂ... ਸਾਡੀ ਕਮਿਊਨਟੀ ਜਿਹੜੀ ਆ... ਉਹ ਸੁਰੱਖਿਅਤ ਰਹਿ ਸਕਦੀ ਹੈ ਇਸ ਕੋਵਿਡ-19 ਦੀ ਬਿਮਾਰੀ ਤੋਂ... ਅ... ਅਸੀਂ ਆਸਾਨੀ ਨਾਲ ਟ੍ਰੈਵਲ ਕਰ ਸਕਦੇ ਹਾਂ,

ਤੇ ਤੀਜਾ ਅਸੀਂ ਆਪਣੀ ਨੌਰਮਲ ਲਾਈਫ ਵਿੱਚ ਵਾਪਸ ਜਾ ਸਕਦੇ ਹਾਂ, ਅਤੇ ਵੱਧ ਤੋਂ ਵੱਧ... ਜੇ ਸਾਡੀ ਕਮਿਊਨਟੀ ਅੱਗੇ ਆ ਕੇ ਵੈਕਸੀਨ ਲਵਾਉਂਦੀ ਆ, ਤੇ ਇਹ ਸਾਡੇ ਸਾਰਿਆਂ ਲਈ ਹੀ...

ਅ... ਬਹੁਤ ਜ਼ਿਆਦਾ ਸਹਾਇਕ ਆ...

ਤੁਹਾਡੇ ਟੀਕਾਕਰਨ ਤੋਂ ਬਾਅਦ, ਤੁਹਾਨੂੰ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਠੀਕ ਹੋ, ਤੁਹਾਨੂੰ ਕਲੀਨਿਕ ਵਿਖੇ 15 ਤੋਂ 30 ਮਿੰਟਾਂ ਲਈ ਉਡੀਕ ਕਰਨ ਲਈ ਕਿਹਾ ਜਾਵੇਗਾ।

ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਤੁਹਾਨੂੰ ਵੱਧ ਤੋਂ ਵੱਧ ਸੁਰੱਖਿਆ ਦੇਣ ਲਈ ਤੁਹਾਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦੀ ਲੋੜ ਹੈ। ਤੁਹਾਡਾ ਟੀਕਾਕਰਨ ਕਰਨ ਵਾਲਾ ਵਿਅਕਤੀ ਤੁਹਾਨੂੰ ਦੱਸੇਗਾ ਕਿ ਤੁਹਾਡੀ ਦੂਜੀ ਖੁਰਾਕ ਵਾਸਤੇ ਮੁਲਾਕਾਤ ਕਦੋਂ ਤਹਿ ਕਰਨੀ ਹੈ।

 

My name is Puneet Bhardwaj and I work as a Community Engagement Officer with the I.P.C Health.

Today Puneet is getting his COVID-19 vaccination.

You can get your free COVID-19 vaccination at Commonwealth vaccine clinics and state or territory vaccine clinics.

You do not need a Medicare card to get your vaccination at these clinics.

You can bring someone you trust with you on the day, such as a family member or friend, support worker or carer.

The person giving your vaccination will ask for your consent before you have the vaccine.

They will also ask you questions about your medical history and if you are feeling well on the day. You can ask them questions about the COVID-19 vaccines.

It’s totally free… no Medicare card is needed for it, and it is effective as well…

So I have hope from this vaccine… so our community.. can remain protected from the spread of the Covid-19 disease…and if as many people as possible from our community come forward to get the vaccine, it will be extremely helpful… for all of us.

After your vaccination, you will be asked to wait at the clinic for 15 to 30 minutes, to make sure you are okay.

You need two doses of the vaccine to give you as much protection as possible against becoming seriously sick from COVID-19. The person giving your vaccination will tell you when to make an appointment for your second dose.

Date published: 
30 June 2021
Video type: 
Story
Description: 

ਕਿਰਪਾ ਕਰਕੇ ਯਾਦ ਰੱਖੋ, ਇਸ ਵੀਡੀਓ ਨੂੰ ਨਵਿਆਈ ਗਈ (ਅੱਪਡੇਟ ਕੀਤੀ) ਸਿਹਤ ਸਲਾਹ ਤੋਂ ਪਹਿਲਾਂ ਫਿਲਮਾਇਆ ਗਿਆ ਸੀ, ਜਿਸ ਵਿੱਚ ਆਸਟ੍ਰੇਲੀਆ ਵਿੱਚ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਉਹਨਾਂ ਦੀ ਆਖਰੀ ਖੁਰਾਕ ਦੇ 3 ਮਹੀਨਿਆਂ ਬਾਅਦ, COVID-19 ਟੀਕੇ ਦੀ ਤੀਜੀ ਖੁਰਾਕ ਲਗਵਾਉਣ ਦੀ ਸਿਫਾਰਸ਼ ਕੀਤੀ ਗਈ ਸੀ। COVID-19 ਤੋਂ ਗੰਭੀਰ ਬਿਮਾਰੀ ਦੇ ਖ਼ਤਰੇ ਵਾਲੇ ਕੁਝ ਲੋਕਾਂ ਨੂੰ ਟੀਕੇ ਦੀ ਚੌਥੀ ਖੁਰਾਕ ਲਗਵਾਉਣ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ।

COVID-19 ਤੋਂ ਗੰਭੀਰ ਬਿਮਾਰੀ ਤੋਂ ਸੁਰੱਖਿਆ ਬਣਾਈ ਰੱਖਣ ਲਈ, ਆਪਣੀ ਉਮਰ ਅਤੇ ਸਿਹਤ ਲੋੜਾਂ ਲਈ ਸਿਫਾਰਸ਼ ਕੀਤੇ ਅਨੁਸਾਰ ਆਪਣੇ COVID-19 ਟੀਕਿਆਂ ਨਾਲ ਪੂਰੇ ਬਣੇ ਰਹੋ।

COVID-19 ਟੀਕੇ ਦੀਆਂ ਖੁਰਾਕਾਂ ਬਾਰੇ ਹੋਰ ਜਾਣਕਾਰੀ ਲਈ, www.health.gov.au/covid19-vaccines-languages 'ਤੇ ਜਾਓ

Please note, this video was filmed prior to updated health advice, recommending everyone in Australia 16 years and over receive a third dose of the COVID-19 vaccine, 3 months after their last dose. Some people at risk of severe illness from COVID-19 are also recommended to receive a fourth dose of the vaccine.

To maintain protection against severe illness from COVID-19, keep up to date with your COVID-19 vaccinations as recommended for your age and health needs.

For more information about COVID-19 vaccine doses, visit www.health.gov.au/covid19-vaccines-languages