COVID-19 vaccination – Video – ਸੁਰੱਖਿਆ/ਮਨਜ਼ੂਰੀ ਪ੍ਰਕਿਰਿਆਵਾਂ (COVID-19 vaccine safety and approval process)
1:34
Read transcript

ਹੈਲੋ, ਮੇਰਾ ਨਾਮ Dr Kamal Deep ਹੈ ਅਤੇ ਮੈਂ ਡਾਕਟਰ ਹਾਂ।

ਮੈਂ ਸਮਝਾਉਣ ਜਾ ਰਿਹਾ/ਰਹੀ ਹਾਂ ਕਿ ਅਸੀਂ ਕਿਵੇਂ ਜਾਣਦੇ ਹਾਂ ਕਿ

ਆਸਟ੍ਰੇੇਲੀਆ ਦੀਆਂ ਕੋਵਿਡ-19 ਵੈਕਸੀਨਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ।

ਆਸਟ੍ਰੇਲੀਆ ਵਿੱਚ ਵਰਤੋਂ ਵਾਸਤੇ ਮਨਜ਼ੂਰ ਕੀਤੀਆਂ ਕੋਵਿਡ-19 ਵੈਕਸੀਨਾਂ

ਨੂੰ ਉੱਚ ਮਿਆਰਾਂ ਉੱਤੇ ਛੇਤੀ ਵਿਕਸਤ ਕੀਤਾ ਜਾ ਸਕਦਾ ਸੀ, ਕਿਉਂਕਿ ਵਿਸ਼ਵ ਭਰ ਦੇ

ਖੋਜੀ ਅਤੇ ਵਿਗਿਆਨੀ ਰਲ ਕੇ ਕੰਮ ਕਰ ਰਹੇ ਸਨ, ਜਿਸ ਵਿੱਚ ਮਾਲੀ

ਸਹਾਇਤਾ ਦੇ ਉੱਚ ਪੱਧਰ ਅਤੇ ਨਵੀਆਂ ਤਕਨੀਕਾਂ ਤੱਕ ਪਹੁੰਚ ਸੀ।

ਆਸਟ੍ਰੇਲੀਆ ਵਿੱਚ ਵੈਕਸੀਨਾਂ ਵਾਸਤੇ ਸੁਰੱਖਿਆ, ਅਸਰਦਾਇਕਤਾ ਅਤੇ

ਨਿਰਮਾਣ ਦੇ ਸਖਤ ਮਿਆਰ ਹਨ।

ਆਸਟ੍ਰੇਲੀਆ ਦੀਆਂ ਕੋਵਿਡ-19 ਵੈਕਸੀਨਾਂ ਨੇ ਥੈਰਪੀਟਿਕ ਗੁਡਜ਼ ਐਡਮਿਨਿਸਟ੍ਰੇਸ਼ਨ,

ਦੇ ਸਖਤ ਟੈਸਟ ਪਾਸ ਕੀਤੇ ਹਨ, ਜਿਸ ਦਾ ਮਤਲਬ ਇਹ ਹੈ ਕਿ

ਉਹ ਲੋਕਾਂ ਨੂੰ ਜ਼ਿਆਦਾ ਬਿਮਾਰ ਹੋਣ ਅਤੇ ਇੱਥੋਂ ਤੱਕ ਕਿ ਮਰਨ

ਤੋਂ ਰੋਕਣ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ।

ਵੈਕਸੀਨਾਂ ਤੁਹਾਡੀ, ਤੁਹਾਡੇ ਪਰਿਵਾਰ ਅਤੇ ਭਾਈਚਾਰੇ ਦੀ ਸੁਰੱਖਿਆ ਕਰਨਗੀਆਂ।

ਕੋਵਿਡ-19 ਵੈਕਸੀਨਾਂ ਬਾਰੇ ਵਧੇਰੇ ਜਾਣਕਾਰੀ ਵਾਸਤੇ

health.gov.au/covid19-vaccines ਵੇਖੋ ਜਾਂ ਫਿਰ ਨੈਸ਼ਨਲ

ਕਰੋਨਾਵਾਇਰਸ ਸਹਾਇਤਾ ਲਾਈਨ ਨੂੰ 1800 020 080 ਉੱਤੇ ਫੋਨ ਕਰੋ।

ਅਨੁਵਾਦ ਅਤੇ ਦੋਭਾਸ਼ੀਆ ਸੇਵਾਵਾਂ ਵਾਸਤੇ 131 450 ਉੱਤੇ ਫੋਨ ਕਰੋ।