60-ਦਿਨਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਕੀ ਹਨ? - ਐਨੀਮੇਸ਼ਨ

ਲਗਭਗ 300 PBS ਦਵਾਈਆਂ ਹੁਣ 60 ਦਿਨਾਂ ਲਈ ਤਜਵੀਜ਼ ਕੀਤੀਆਂ ਜਾ ਸਕਦੀਆਂ ਹਨ। ਆਪਣੇ ਡਾਕਟਰ ਨੂੰ ਪੁੱਛੋ ਕਿ ਕੀ 60-ਦਿਨਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਤੁਹਾਡੇ ਲਈ ਸਹੀ ਹਨ।

1:09

ਪਹਿਲੀ ਸਤੰਬਰ 2024 ਤੋਂ, ਫਾਰਮਾਸਿਊਟੀਕਲ ਬੈਨੀਫਿਟ ਸਕੀਮ, ਜਾਂ PBS 'ਤੇ ਸੂਚੀਬੱਧ ਲਗਭਗ 300 ਦਵਾਈਆਂ ਲਈ 60-ਦਿਨਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਉਪਲਬਧ ਹਨ। 

ਸਿਹਤ ਪੇਸ਼ੇਵਰ ਇਹਨਾਂ ਦਵਾਈਆਂ ਲਈ 60 ਦਿਨਾਂ ਦੀ ਸਪਲਾਈ ਦੀ ਪਰਚੀ ਦੇ ਸਕਦੇ ਹਨ, ਜੇ ਉਹ ਸੋਚਦੇ ਹਨ ਕਿ ਇਹ ਤੁਹਾਡੀ ਸਿਹਤ ਦੀ ਸਥਿਤੀ ਲਈ ਉਚਿਤ ਹੈ। 

ਬਹੁਤ ਸਾਰੇ ਮਾਮਲਿਆਂ ਵਿੱਚ, 60 ਦਿਨਾਂ ਦੀ ਦਵਾਈ ਵਾਲੀ ਪਰਚੀ ਦਾ ਮਤਲਬ ਹੈ ਕਿ ਤੁਸੀਂ ਇੱਕੋ ਪਰਚੀ 'ਤੇ 60 ਦਿਨਾਂ ਦੀ ਦਵਾਈ ਖ਼ਰੀਦ ਸਕਦੇ ਹੋ। 

60 ਦਿਨਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਦੇ ਨਾਲ, ਤੁਹਾਨੂੰ ਆਪਣੀ ਪਰਚੀ ਨੂੰ ਅਕਸਰ ਨਵਿਆਉਣ ਲਈ ਆਪਣੇ ਡਾਕਟਰ ਕੋਲ ਜਾਣ ਜਾਂ ਵਾਰ-ਵਾਰ ਫਾਰਮੇਸੀ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। 

ਇਹ ਹਰ ਕਿਸੇ ਲਈ ਸਮੇਂ ਦੀ ਬਚਤ ਕਰੇਗਾ ਅਤੇ ਯਾਤਰਾ ਦੇ ਖਰਚਿਆਂ ਨੂੰ ਘਟਾਏਗਾ, ਅਤੇ ਖਾਸ ਕਰਕੇ ਦੂਰ-ਦੁਰਾਡੇ ਦੇ ਖੇਤਰਾਂ ਦੇ ਲੋਕਾਂ ਲਈ। 

ਇਹ ਸਿਹਤ ਪੇਸ਼ੇਵਰਾਂ ਨੂੰ ਵਧੇਰੇ ਜ਼ਰੂਰੀ ਮੁਲਾਕਾਤਾਂ ਲਈ ਵੀ ਵਿਹਲਾ ਕਰੇਗਾ। 

ਇਸ ਤਬਦੀਲੀ ਦੇ ਨਤੀਜੇ ਵਜੋਂ ਸਰਕਾਰ ਦੁਆਰਾ ਬਚਾਇਆ ਗਿਆ ਪੈਸਾ ਭਾਈਚਾਰਕ ਫਾਰਮੇਸੀਆਂ ਵਿੱਚ ਵਾਪਸ ਨਿਵੇਸ਼ ਕੀਤਾ ਜਾ ਰਿਹਾ ਹੈ। 

ਇਹ ਜਾਂਚ ਕਰਨ ਲਈ ਕਿ ਕੀ ਤੁਹਾਡੀਆਂ ਦਵਾਈਆਂ 60 ਦਿਨਾਂ ਦੀਆਂ ਦਵਾਈ ਵਾਲੀਆਂ ਪਰਚੀਆਂ ਲਈ ਸੂਚੀਬੱਧ ਹਨ, health.gov.au/cheapermedicines'ਤੇ ਜਾਓ ਅਤੇ ਇਹ ਵੇਖਣ ਲਈ ਆਪਣੇ ਸਿਹਤ ਪੇਸ਼ੇਵਰ ਨਾਲ ਗੱਲ ਕਰੋ ਕਿ ਕੀ ਇਹ ਤੁਹਾਡੇ ਲਈ ਸਹੀ ਹਨ। 

Video type:
Advertisement
Publication date:
Date last updated:
Tags: 

Help us improve health.gov.au

If you would like a response please use the enquiries form instead.