Downloads
ਕੀ ਤੁਸੀਂ ਜਾਣਦੇ ਹੋ, ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਘੱਟ ਸੁਣਦਾ ਹੈ? ਤੁਹਾਡੀ ਸੁਣਨ ਦੀ ਸ਼ਕਤੀ ਦਾ ਧਿਆਨ ਰੱਖਣਾ ਤੁਹਾਡੀ ਭਲਾਈਅਤੇ ਜੀਵਨ ਦੀ ਗੁਣਵੱਤਾ ਲਈ ਮਹੱਤਵਪੂਰਨ ਹੈ। ਚੰਗੀ ਸੁਣਨ ਦੀ ਸ਼ਕਤੀ ਤੁਹਾਨੂੰ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹਿਣ ਵਿੱਚ ਮਦਦ ਕਰਦੀ ਹੈ। ਬੱਚਿਆਂ ਦੇ ਸਿੱਖਣ ਅਤੇ ਗੱਲਬਾਤ ਦੇ ਹੁਨਰ ਲਈ ਵੀ ਚੰਗੀ ਸੁਣਨ ਦੀ ਸ਼ਕਤੀ ਮਹੱਤਵਪੂਰਨ ਹੈ। ਚੰਗੀ ਖ਼ਬਰ ਇਹ ਹੈ ਕਿ ਤੁਸੀਂ ਆਪਣੀ ਸੁਣਨ ਅਤੇ ਕੰਨਾਂ ਦੀ ਸਿਹਤ ਲਈ ਮਦਦ ਲੈ ਸਕਦੇ ਹੋ। ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਜਾਂ ਸੁਣਨ ਦੀ ਜਾਂਚ ਕਰਵਾ ਸਕਦੇ ਹੋ। ਸੁਣਨ ਦੀ ਜਾਂਚ ਕਿਵੇਂ ਬੁੱਕ ਕਰਨੀ ਹੈ ਅਤੇ ਤੁਹਾਡੀ ਸੁਣਨ ਸ਼ਕਤੀ ਦੀ ਦੇਖਭਾਲ ਕਿਵੇਂ ਕਰਨੀ ਹੈ ਇਸ ਬਾਰੇ ਬਹੁਤ ਸਾਰੀ ਜਾਣਕਾਰੀ ਤੁਹਾਨੂੰ health.gov.au/hearing 'ਤੇ ਮਿਲ ਸਕਦੀ ਹੈ