ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ?
ਜੇ ਤੁਹਾਨੂੰ ਕੋਈ ਸੱਟ ਲੱਗੀ ਹੈ ਜਾਂ ਬਿਮਾਰੀ ਹੈ ਜਿਸ ਲਈ ਡਾਕਟਰੀ ਸਹਾਇਤਾ ਦੀ ਲੋੜ ਹੈ, ਤਾਂ ਮਦਦ ਲਈ ਕਿੱਥੇ ਜਾਣਾ ਹੈ, ਇਹ ਫੈਸਲਾ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਆਪ ਤੋਂ ਤਿੰਨ ਸਵਾਲ ਪੁੱਛ ਸਕਦੇ ਹੋ।
- ਕੀ ਇਹ ਜਾਨਲੇਵਾ ਹੈ ਅਤੇ ਕੀ ਮੈਨੂੰ ਐਮਰਜੈਂਸੀ ਦੇਖਭਾਲ ਦੀ ਲੋੜ ਹੈ?
- ਕੀ ਇਹ ਕੋਈ ਅਜਿਹੀ ਸੱਟ ਜਾਂ ਬਿਮਾਰੀ ਹੈ ਜਿਸਦਾ ਇਲਾਜ ਜੀ ਪੀ ਜਾਂ ਨਰਸ ਇਲਾਜ ਕਰ ਸਕਦੀ ਹੈ?
- ਕੀ ਮੈਂ ਉਦੋਂ ਤੱਕ ਇੰਤਜ਼ਾਰ ਕਰ ਸਕਦਾ/ਸਕਦੀ ਹਾਂ ਜਦੋਂ ਤੱਕ ਮੈਨੂੰ ਆਪਣੇ ਸਥਾਨਕ ਜੀ.ਪੀ. ਨੂੰ ਮਿਲਣ ਲਈ ਮੁਲਾਕਾਤ ਨਹੀਂ ਮਿਲਦੀ?
ਜੇ ਇਹ ਐਮਰਜੈਂਸੀ ਨਹੀਂ ਹੈ ਪਰ ਤੁਸੀਂ ਆਪਣੇ ਜੀ ਪੀ ਨਾਲ ਨਿਯਮਤ ਮੁਲਾਕਾਤ ਦੀ ਉਡੀਕ ਨਹੀਂ ਕਰ ਸਕਦੇ, ਤਾਂ ਇਹ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਵਿੱਚ ਜਾਣ ਦਾ ਕੇਸ ਹੈ।
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਹਰ ਰੋਜ਼ ਜਲਦੀ ਖੁੱਲ੍ਹਦੇ ਹਨ ਅਤੇ ਦੇਰ ਤੱਕ ਖੁੱਲ੍ਹੇ ਰਹਿੰਦੇ ਹਨ, ਸੇਵਾਵਾਂ ਬਲਕ ਬਿਲ ਕੀਤੀਆਂ ਜਾਂਦੀਆਂ ਹਨ ਅਤੇ ਤੁਹਾਨੂੰ ਕਿਸੇ ਮੁਲਾਕਾਤ ਬਨਾਉਣ ਜਾਂ ਰੈਫਰਲ ਦੀ ਲੋੜ ਨਹੀਂ ਹੁੰਦੀ ਹੈ।
ਆਪਣੇ ਨਜ਼ਦੀਕੀ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਨੂੰ ਲੱਭਣ ਲਈ, health.gov.au/MedicareUCC 'ਤੇ ਜਾਓ